ਵਾਸ਼ਿੰਗਟਨ, 20 ਮਈ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਵੱਲੋਂ ਐੱਚ-1ਬੀ ਅਤੇ ਹੋਰ ਵਰਕ ਵੀਜ਼ਿਆਂ ‘ਤੇ ਜਾਂਚ ਪ੍ਰਕਿਰਿਆ ਹੋਰ ਸਖ਼ਤ ਕੀਤੀ ਜਾ ਰਹੀ ਹੈ। ਇਮੀਗ੍ਰੇਸ਼ਨ ਮਾਹਿਰਾਂ ਮੁਤਾਬਕ ਹੁਣ ਕੰਪਨੀਆਂ ਤੋਂ ਕਰਮਚਾਰੀਆਂ ਦੀ ਯੋਗਤਾ, ਤਨਖਾਹ ਅਤੇ ਨੌਕਰੀ ਦੀ ਪ੍ਰਕਿਰਤੀ ਬਾਰੇ ਵਧੇਰੇ ਸਬੂਤ ਮੰਗੇ ਜਾ ਰਹੇ ਹਨ। ਕਈ ਅਰਜ਼ੀਆਂ ਵਿਚ ”Request for Evidence” ਅਤੇ ਇੰਟਰਵਿਊਆਂ ਦੀ ਗਿਣਤੀ ਵਧ ਗਈ ਹੈ।
ਅਮਰੀਕਾ ਦੀਆਂ ਟੈਕਨਾਲੋਜੀ, ਹੈਲਥਕੇਅਰ ਅਤੇ ਇੰਜੀਨੀਅਰਿੰਗ ਕੰਪਨੀਆਂ ਨੇ ਚਿੰਤਾ ਜਤਾਈ ਹੈ ਕਿ ਕਾਬਲ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣਾ ਮੁਸ਼ਕਿਲ ਹੋ ਸਕਦਾ ਹੈ। ਖ਼ਾਸ ਕਰਕੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੇ ਕਈ ਨੌਜਵਾਨ ਐੱਚ-1ਬੀ ਵੀਜ਼ੇ ਰਾਹੀਂ ਅਮਰੀਕਾ ਵਿਚ ਕੰਮ ਕਰ ਰਹੇ ਹਨ ਅਤੇ ਨਵੇਂ ਨਿਯਮਾਂ ਕਾਰਨ ਉਨ੍ਹਾਂ ਵਿਚ ਅਨਿਸ਼ਚਿਤਤਾ ਵਧੀ ਹੈ।
ਦੂਜੇ ਪਾਸੇ ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਮਰੀਕੀ ਕਰਮਚਾਰੀਆਂ ਨੂੰ ਪਹਿਲ ਦੇਣ ਲਈ ਇਹ ਕਦਮ ਲਾਜ਼ਮੀ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਬੈਕਗਰਾਊਂਡ ਚੈੱਕ, ਸੋਸ਼ਲ ਮੀਡੀਆ ਸਕਰੂਟਨੀ ਅਤੇ ਦਸਤਾਵੇਜ਼ ਜਾਂਚ ਹੋਰ ਵਧ ਸਕਦੀ ਹੈ।
ਐੱਚ-1ਬੀ ਅਤੇ ਹੋਰ ਵਰਕ ਵੀਜ਼ਿਆਂ ‘ਤੇ ਜਾਂਚ ਪ੍ਰਕਿਰਿਆ ਹੋਰ ਸਖ਼ਤ

