ਨਵੀਂ ਦਿੱਲੀ, 25 ਅਪ੍ਰੈਲ (ਪੰਜਾਬ ਮੇਲ)- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2026 ਵਿਚ ਅੱਜ ਪੰਜਾਬ ਦੀ ਟੀਮ ਨੇ ਵੱਡਾ ਇਤਿਹਾਸ ਰਚ ਦਿੱਤਾ। ਪੰਜਾਬ ਦੀ ਟੀਮ ਨੇ ਦਿੱਲੀ ਦੀ ਟੀਮ ਨੂੰ ਦਿੱਲੀ ਦੇ ਖੇਡ ਮੈਦਾਨ ‘ਤੇ ਇਸ ਵਾਰ ਦੇ ਆਈ.ਪੀ.ਐੱਲ. ਦੇ ਸਭ ਤੋਂ ਵੱਡੇ ਸਕੋਰ ਨੂੰ ਚੇਜ਼ ਕਰਦੇ ਹੋਏ ਦਿੱਲੀ ਜਿੱਤ ਲਈ ਹੈ।
ਮੈਚ ਵਿਚ ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ ਕੇ.ਐੱਲ. ਰਾਹੁਲ ਦੀਆਂ 152 ਦੌੜਾਂ ਤੇ ਨਿਤੀਸ਼ ਰਾਣਾ ਦੀਆਂ 91 ਦੌੜਾਂ ਦੀ ਬਦੌਲਤ 20 ਓਵਰਾਂ ‘ਚ 2 ਵਿਕਟਾਂ ਗੁਆ ਕੇ 264 ਦੌੜਾਂ ਬਣਾਈਆਂ ਤੇ ਪੰਜਾਬ ਨੂੰ ਜਿੱਤ ਲਈ 265 ਦੌੜਾਂ ਦਾ ਟੀਚਾ ਦਿੱਤਾ।
ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਨੇ 18.5 ਓਵਰਾਂ ‘ਚ 4 ਵਿਕਟਾਂ ਗੁਆ ਕੇ 265 ਦੌੜਾਂ ਬਣਾਈਆਂ ਤੇ 6 ਵਿਕਟਾਂ ਨਾਲ ਮੈਚ ਜਿੱਤ ਲਿਆ। ਪੰਜਾਬ ਲਈ ਕਪਤਾਨ ਸ਼੍ਰੇਅਸ ਅਈਅਰ ਨੇ 71 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਪ੍ਰਿਆਂਸ਼ ਆਰਿਆ ਨੇ 43 ਦੌੜਾਂ ਅਤੇ ਪ੍ਰਭਸਮਿਮਰਨ ਨੇ 76 ਦੌੜਾਂ ਬਣਾਈਆਂ।
ਆਈ.ਪੀ.ਐੱਲ.: ਪੰਜਾਬ ਦੀ ਟੀਮ ਨੇ ਦਿੱਲੀ ਨੂੰ ਹਰਾ ਰਚਿਆ ਇਤਿਹਾਸ

