#AMERICA

ਸੈਕਰਾਮੈਂਟੋ ਵਿਖੇ ਹੋਲਾ ਮਹੱਲਾ ਨੂੰ ਸਮਰਪਿਤ ਚੌਥਾ ਮਹਾਨ ਨਗਰ ਕੀਰਤਨ 22 ਮਾਰਚ ਨੂੰ

ਸੈਕਰਾਮੈਂਟੋ, 18 ਮਾਰਚ (ਪੰਜਾਬ ਮੇਲ)- ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ, ਸੈਕਰਾਮੈਂਟੋ ਵੱਲੋਂ ਹੋਲਾ-ਮਹੱਲਾ ਨੂੰ ਸਮਰਪਿਤ ਚੌਥਾ ਮਹਾਨ ਨਗਰ ਕੀਰਤਨ ਬੜੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ 22 ਮਾਰਚ, ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।
ਇਸ ਪਾਵਨ ਅਵਸਰ ‘ਤੇ ਅਖੰਡ ਪਾਠ ਸਾਹਿਬ ਦੀ ਲੜੀ ਦਾ ਆਰੰਭ ਹੋ ਚੁੱਕਾ ਹੈ, ਜੋ ਕਿ 12 ਫਰਵਰੀ ਤੋਂ 22 ਮਾਰਚ ਤੱਕ ਲਗਾਤਾਰ ਚੱਲਦੀ ਰਹੇਗੀ।
ਇਸ ਤੋਂ ਇਲਾਵਾ 9 ਮਾਰਚ ਤੋਂ 22 ਮਾਰਚ ਤੱਕ ਹਰ ਰੋਜ਼ ਆਤਮ ਰਸ ਕੀਰਤਨ ਦਰਬਾਰ ਸਜਾਏ ਜਾਣਗੇ। 20 ਮਾਰਚ ਤੋਂ 22 ਮਾਰਚ ਤੱਕ ਸਵੇਰੇ 6 ਵਜੇ ਤੋਂ ਰਾਤ 9 ਵਜੇ ਤੱਕ ਨਿਰੋਲ ਗੁਰਬਾਣੀ ਕੀਰਤਨ ਹੋਵੇਗਾ।
ਇਸ ਮਹਾਨ ਧਾਰਮਿਕ ਸਮਾਗਮ ਦੌਰਾਨ ਪੰਥ ਦੀਆਂ ਪ੍ਰਸਿੱਧ ਅਤੇ ਸਤਿਕਾਰਯੋਗ ਸ਼ਖਸੀਅਤਾਂ, ਰਾਗੀ ਜੱਥੇ, ਢਾਡੀ ਜੱਥੇ ਅਤੇ ਕਥਾਵਾਚਕ ਪਹੁੰਚ ਕੇ ਗੁਰਬਾਣੀ ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
ਪਹੁੰਚ ਰਹੇ ਜੱਥਿਆਂ ਵਿਚ ਪੰਥ ਪ੍ਰਸਿੱਧ ਗਿਆਨੀ ਪਿੰਦਰਪਾਲ ਸਿੰਘ ਜੀ, ਭਾਈ ਓਂਕਾਰ ਸਿੰਘ ਜੀ (ਉਨਾਂ ਸਾਹਿਬ ਵਾਲੇ), ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ, ਗਿਆਨੀ ਲਖਵਿੰਦਰ ਸਿੰਘ ਜੀ, ਢਾਡੀ ਜੱਥਾ, ਡਾ. ਗੁਰਨਾਮ ਸਿੰਘ ਜੀ, ਭਾਈ ਪ੍ਰਭਵੀਰ ਸਿੰਘ ਜੀ, ਹਜ਼ੂਰੀ ਰਾਗੀ, ਗੁਰਦੁਆਰਾ ਸਾਹਿਬ, ਭਾਈ ਹਰਪ੍ਰੀਤ ਸਿੰਘ ਜੀ, ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ ਅਤੇ ਭਾਈ ਹਰਜੀਤ ਪਾਲ ਸਿੰਘ ਜੀ, ਹਜ਼ੂਰੀ ਰਾਗੀ, ਗੁਰਦੁਆਰਾ ਸਾਹਿਬ ਸ਼ਾਮਲ ਹਨ।
ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਪਵਿੱਤਰ ਸਮਾਗਮ ਵਿਚ ਵੱਧ ਤੋਂ ਵੱਧ ਗਿਣਤੀ ‘ਚ ਸ਼ਿਰਕਤ ਕਰਕੇ ਗੁਰੂ ਘਰ ਦੀਆਂ ਅਸੀਸਾਂ ਅਤੇ ਖੁਸ਼ੀਆਂ ਪ੍ਰਾਪਤ ਕਰੋ ਜੀ।
ਇਸ ਮੌਕੇ ‘ਤੇ ਕਈ ਪ੍ਰਕਾਰ ਦੇ ਸਟਾਲ ਵੀ ਲਗਾਏ ਜਾਣਗੇ, ਜਿੱਥੇ ਸੰਗਤ ਖਰੀਦੋ-ਫਰੋਖਤ ਵੀ ਕਰ ਸਕੇਗੀ।
ਹੋਰ ਜਾਣਕਾਰੀ ਲਈ ਪ੍ਰਧਾਨ ਲਖਵੀਰ ਸਿੰਘ ਔਜਲਾ ਨਾਲ 916-826-9800 ਜਾਂ ਸੈਕਟਰੀ ਗੁਰਿੰਦਰਪਾਲ ਸਿੰਘ ਲਾਡੀ ਗਿੱਲ ਨਾਲ 916-717-2277 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।