-ਅਮਰੀਕੀ ਫੌਜੀ ਟਿਕਾਣਿਆਂ ਤੇ ਅਮਰੀਕੀ ਅਦਾਰਿਆਂ ਦੇ ਆਸ-ਪਾਸ ਦੇ ਇਲਾਕਿਆਂ ਨੂੰ ਤੁਰੰਤ ਖ਼ਾਲੀ ਕਰਨ ਦੀ ਕੀਤੀ ਅਪੀਲ
ਦੁਬਈ, 14 ਮਾਰਚ (ਪੰਜਾਬ ਮੇਲ)- ਇਰਾਨ ਅਤੇ ਅਮਰੀਕਾ ਵਿਚਕਾਰ ਜਾਰੀ ਜੰਗ ਦੇ ਦੌਰਾਨ, ਇਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ (ਆਈ.ਆਰ.ਜੀ.ਸੀ.) ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਰਹਿਣ ਵਾਲੇ ਲੋਕਾਂ ਲਈ ਇੱਕ ਬੇਹੱਦ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ। ਇਰਾਨੀ ਸਰਕਾਰੀ ਮੀਡੀਆ ਅਨੁਸਾਰ, ਆਈ.ਆਰ.ਜੀ.ਸੀ. ਨੇ ਚਿਤਾਵਨੀ ਦਿੱਤੀ ਹੈ ਕਿ ਯੂ.ਏ.ਈ. ਵਿਚ ਅਮਰੀਕਾ ਦੇ ਸਾਰੇ ਅਦਾਰੇ, ਜਿਨ੍ਹਾਂ ਵਿਚ ਬੰਦਰਗਾਹਾਂ, ਡੌਕਸ ਅਤੇ ਫੌਜੀ ਸਹੂਲਤਾਂ ਸ਼ਾਮਲ ਹਨ, ਹੁਣ ਇਰਾਨ ਦੇ ਨਿਸ਼ਾਨੇ ‘ਤੇ ਹਨ।
ਇਸ ਚਿਤਾਵਨੀ ਵਿਚ ਵਿਸ਼ੇਸ਼ ਤੌਰ ‘ਤੇ ਯੂ.ਏ.ਈ. ਦੇ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਣ ਲਈ ਬੰਦਰਗਾਹਾਂ, ਤੇਲ ਡੌਕਸ ਅਤੇ ਅਮਰੀਕੀ ਫੌਜੀ ਟਿਕਾਣਿਆਂ ਦੇ ਆਸ-ਪਾਸ ਦੇ ਇਲਾਕਿਆਂ ਨੂੰ ਤੁਰੰਤ ਖਾਲੀ ਕਰ ਦੇਣ ਤੇ ਉਨ੍ਹਾਂ ਤੋਂ ਦੂਰ ਚਲੇ ਜਾਣ। ਇਹ ਕਦਮ ਇਰਾਨ ਵੱਲੋਂ ਅਮਰੀਕੀ ਅਦਾਰਿਆਂ ‘ਤੇ ਕੀਤੇ ਜਾਣ ਵਾਲੇ ਸੰਭਾਵੀ ਹਮਲਿਆਂ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਖੇਤਰ ਵਿਚ ਪਹਿਲਾਂ ਹੀ ਤਣਾਅ ਬਹੁਤ ਜ਼ਿਆਦਾ ਹੈ। ਸ਼ਨੀਵਾਰ ਸਵੇਰੇ ਯੂ.ਏ.ਈ. ਦੀ ਫੁਜੈਰਾਹ ਬੰਦਰਗਾਹ ‘ਤੇ ਇੱਕ ਡਰੋਨ ਹਮਲਾ ਹੋਇਆ ਅਤੇ ਅੱਗ ਲੱਗ ਗਈ, ਜਿਸ ਕਾਰਨ ਤੇਲ ਦੀ ਲੋਡਿੰਗ ਨੂੰ ਕੁਝ ਦੇਰ ਲਈ ਰੋਕ ਰੋਕਣਾ ਪਿਆ ਸੀ। ਇਸ ਤੋਂ ਇਲਾਵਾ, ਅਬੂ ਧਾਬੀ ਦੀ ਸਰਕਾਰੀ ਤੇਲ ਕੰਪਨੀ ADNOC ਨੂੰ ਵੀ ਡਰੋਨ ਹਮਲੇ ਕਾਰਨ ਲੱਗੀ ਅੱਗ ਤੋਂ ਬਾਅਦ ਆਪਣੀ ਰੁਵੈਸ ਰਿਫਾਇਨਰੀ ਨੂੰ ਬੰਦ ਕਰਨਾ ਪਿਆ ਸੀ।
ਇਰਾਨ ਵੱਲੋਂ ਦੁਬਈ ਨਿਵਾਸੀਆਂ ਨੂੰ ਬੇਹੱਦ ਗੰਭੀਰ ਚਿਤਾਵਨੀ ਜਾਰੀ

