ਸੈਕਰਾਮੈਂਟੋ, 7 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸੁਰੱਖਿਆ ਸਕੱਤਰ ਕ੍ਰਿਸਟੀ ਨੋਏਮ ਨੇ ਐਲਾਨ ਕੀਤਾ ਹੈ ਕਿ ਮਿਨੀਆਪੋਲਿਸ ਵਿਚ ਤਾਇਨਾਤ ਇਮੀਗ੍ਰੇਸ਼ਨ ਅਫਸਰਾਂ ਲਈ ਬਾਡੀ ਕੈਮਰਾ ਪਹਿਣਨਾ ਜ਼ਰੂਰੀ ਹੈ। ਟਰੰਪ ਪ੍ਰਸਾਸ਼ਨ ਨੇ ਇਹ ਕਦਮ ਹਾਲ ਹੀ ਵਿਚ ਇਮੀਗ੍ਰੇਸ਼ਨ ਕਾਰਵਾਈ ਦੌਰਾਨ ਹੋਈਆਂ ਗੋਲੀਬਾਰੀ ਦੀਆਂ 2 ਘਟਨਾਵਾਂ ਜਿਨ੍ਹਾਂ ਵਿਚ 2 ਲੋਕ ਮਾਰੇ ਗਏ ਸਨ, ਤੋਂ ਬਾਅਦ ਡੈਮਕਰੈਟਸ ਦੁਆਰਾ ਕੀਤੀ ਮੰਗ ਤੇ ਹੋਏ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਚੁੱਕਿਆ ਹੈ। ਨੋਇਮ ਨੇ ਕਿਹਾ ਹੈ ਕਿ ਇਮੀਗ੍ਰੇਸ਼ਨ ਅਫਸਰ ਤੁਰੰਤ ਬਾਡੀ ਕੈਮਰਾ ਪਹਿਣਨਾ ਸ਼ੁਰੂ ਕਰ ਦੇਣਗੇ। ਐਕਸ ਉਪਰ ਪਾਏ ਆਪਣੇ ਬਿਆਨ ਵਿਚ ਨੋਏਮ ਨੇ ਕਿਹਾ ਹੈ ਕਿ ਮਿਨੀਆਪੋਲਿਸ ਵਿਚ ਤਾਇਨਾਤ ਹਰ ਇਮੀਗ੍ਰੇਸ਼ਨ ਅਫਸਰ ਨੂੰ ਫੌਰੀ ਬਾਡੀ ਕੈਮਰਾ ਪਹਿਣਨਾ ਹੋਵੇਗਾ ਤੇ ਇਸ ਕੈਮਰਾ ਪ੍ਰੋਗਰਾਮ ਨੂੰ ਪੂਰੇ ਦੇਸ਼ ਵਿਚ ਲਾਗੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੇ ਬਾਡੀ ਕੈਮਰੇ ਬਾਰੇ ਨਿਰਣਾ ਨੋਏਮ ਉਪਰ ਛੱਡ ਦਿੱਤਾ ਹੈ।
ਇਮੀਗ੍ਰੇਸ਼ਨ ਅਫਸਰਾਂ ਲਈ ਬਾਡੀ ਕੈਮਰਾ ਪਹਿਣਨਾ ਜ਼ਰੂਰੀ : ਨੋਏਮ

