ਨਵੀਂ ਦਿੱਲੀ, 5 ਫਰਵਰੀ (ਪੰਜਾਬ ਮੇਲ)- ਰਾਸ਼ਟਰਪਤੀ ਵੱਲੋਂ ਜਾਰੀ ਕੀਤੇ ਗਏ ਇਕ ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਸਿੱਖ ਵਿਆਹ ਸਮਾਰੋਹ ਆਨੰਦ ਕਾਰਜ ਦੀ ਰਜਿਸਟ੍ਰੇਸ਼ਨ ਲਈ ਆਨੰਦ ਮੈਰਿਜ ਐਕਟ, 1909 ਨੂੰ ਕੁਝ ਸੋਧਾਂ ਨਾਲ ਸਿੱਕਮ ‘ਚ ਵੀ ਲਾਗੂ ਕਰ ਦਿੱਤਾ ਗਿਆ ਹੈ। ਨੋਟੀਫਾਈ ਕੀਤੇ ਗਏ ਰਾਸ਼ਟਰਪਤੀ ਦੇ ਹੁਕਮ ‘ਚ ਕਿਹਾ ਗਿਆ ਹੈ ਕਿ ਸੰਵਿਧਾਨ ਦੇ ਅਨੁਛੇਦ 371-ਐੱਫ ਦੇ ਉਪਬੰਧ (ਐੱਨ) ਵੱਲੋਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਰਾਸ਼ਟਰਪਤੀ ਨੇ ਆਨੰਦ ਮੈਰਿਜ ਐਕਟ, 1909 (1909 ਦਾ 7) ਸਿੱਕਮ ਤੱਕ ਵਧਾ ਦਿੱਤਾ ਹੈ। ਇਸ ‘ਚ ਕਿਹਾ ਗਿਆ ਹੈ ਕਿ ਐਕਟ ਦੇ ਉਪਬੰਧ ਕੇਂਦਰ ਸਰਕਾਰ ਦੁਆਰਾ ਸਰਕਾਰੀ ਗਜ਼ਟ ‘ਚ ਸੂਚਿਤ ਕੀਤੀਆਂ ਗਈਆਂ ਤਰੀਕਾਂ ‘ਤੇ ਰਾਜ ‘ਚ ਲਾਗੂ ਹੋਣਗੇ।
ਅਨੰਦ ਮੈਰਿਜ ਐਕਟ ਸਿੱਕਮ ‘ਚ ਵੀ ਲਾਗੂ

