ਨਿਊਯਾਰਕ, 21 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਨਿਊਯਾਰਕ ਰਾਜ ‘ਚ ਐੱਫ.ਬੀ.ਆਈ. ਨੇ 2016 ਦੀ ਇੱਕ ਪੁਰਾਣੀ ਪਰ ਗੰਭੀਰ ਹਥਿਆਰਬੰਦ ਬੈਂਕ ਡਕੈਤੀ ਦੇ ਮਾਮਲੇ ਨੂੰ ਲੈ ਕੇ ਵੱਡੀ ਅਪੀਲ ਜਾਰੀ ਕੀਤੀ ਹੈ। ਟੋਨਾਵਾਂਡਾ ਸ਼ਹਿਰ ਵਿਚ 8 ਜਨਵਰੀ 2016 ਨੂੰ ਹੋਈ ਇਸ ਡਕੈਤੀ ਵਿਚ ਵਕਾਰ ਘੁੰਮਣ ਦੀ ਕਥਿਤ ਸ਼ਮੂਲੀਅਤ ਦੱਸੀ ਜਾ ਰਹੀ ਹੈ। ਐੱਫ.ਬੀ.ਆਈ. ਨੇ ਘੋਸ਼ਣਾ ਕੀਤੀ ਹੈ ਕਿ ਵਕਾਰ ਘੁੰਮਣ ਦੀ ਗ੍ਰਿਫ਼ਤਾਰੀ ਵੱਲ ਲੈ ਜਾਣ ਵਾਲੀ ਭਰੋਸੇਯੋਗ ਜਾਣਕਾਰੀ ਲਈ 15,000 ਡਾਲਰ ਤੱਕ ਦਾ ਇਨਾਮ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੈ, ਤਾਂ ਉਹ ਬਿਨਾਂ ਡਰ ਐੱਫ.ਬੀ.ਆਈ. ਨਾਲ ਸੰਪਰਕ ਕਰੇ। ਕਾਨੂੰਨ ਅਨੁਸਾਰ, ਜੁਰਮੀਆਂ ਤੱਕ ਪਹੁੰਚਣ ਲਈ ਲੋਕਾਂ ਦੀ ਮਦਦ ਬਹੁਤ ਜ਼ਰੂਰੀ ਹੁੰਦੀ ਹੈ।
ਐੱਫ.ਬੀ.ਆਈ. ਵੱਲੋਂ ਹਥਿਆਰਬੰਦ ਬੈਂਕ ਡਕੈਤੀ ਦੇ ਮਾਮਲੇ ਨੂੰ ਲੈ ਕੇ ਅਪੀਲ ਜਾਰੀ

