#AMERICA

ਐਲਕ ਗਰੋਵ ਪਾਰਕ ਦੀਆਂ ਤੀਆਂ 9 ਅਗਸਤ ਨੂੰ

ਸੈਕਰਾਮੈਂਟੋ, 2 ਜੁਲਾਈ (ਪੰਜਾਬ ਮੇਲ)- ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ਇਸ ਵਾਰ ਤੀਆਂ ਦਾ ਮੇਲਾ 9 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਐਲਕ ਗਰੋਵ ਪਾਰਕ ਦੇ ਖੁੱਲ੍ਹੇ ਮੈਦਾਨ ‘ਚ ਲੱਗਣ ਵਾਲੇ ਇਸ ਮੇਲੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਦਰੱਖਤਾਂ ਦੀ ਛਾਂ ਹੇਠ ਸਾਉਣ ਮਹੀਨੇ ਦੇ ਇਸ ਤਿਉਹਾਰ ਵਿਚ ਔਰਤਾਂ ਵੱਲੋਂ ਗਿੱਧੇ, ਸਿੱਠਣੀਆਂ, ਸੁਹਾਗ, ਗੀਤ-ਸੰਗੀਤ, ਬੋਲੀਆਂ, ਡੀ.ਜੇ. ਆਦਿ ਰਾਹੀਂ ਮਨੋਰੰਜਨ ਕੀਤਾ ਜਾਂਦਾ ਹੈ।
ਇਹ ਤੀਆਂ ਦਾ ਮੇਲਾ ਸਿਰਫ ਔਰਤਾਂ ਲਈ ਹੁੰਦਾ ਹੈ। ਮੇਲੇ ਦੀ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਜਾਂਦੇ ਹਨ। ਹੋਰ ਜਾਣਕਾਰੀ ਲਈ 916-240-6969, 916-753-5933 ਜਾਂ 916-897-4414 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।