ਨਿਊਯਾਰਕ, 19 ਮਈ (ਪੰਜਾਬ ਮੇਲ)- ਅਮਰੀਕਾ ਵਿਚ 17 ਸਾਲ ਦੇ ਪੰਜਾਬੀ ਮੁੰਡੇ ਦੀ ਖ਼ੌਫਨਾਕ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੀ ਸ਼ਨਾਖਤ ਸਾਜਨਦੀਪ ਸਿੰਘ ਵਜੋਂ ਕੀਤੀ ਗਈ ਹੈ। ਓਹਾਇਓ ਦੀ ਬਟਲਰ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਮੁਤਾਬਕ 17 ਸਾਲ ਦਾ ਅੱਲ੍ਹੜ ਹੌਂਡਾ ਸਿਵਿਕ ਵਿਚ ਜਾ ਰਿਹਾ ਸੀ, ਜਦੋਂ ਇਸ ਦੀ ਟੱਕਰ ਫੌਰਡ ਟ੍ਰਾਂਜ਼ਿਟ ਵੈਨ ਨਾਲ ਹੋ ਗਈ। ਪੁਲਿਸ ਵੱਲੋਂ ਅੱਲ੍ਹੜ ਨੂੰ ਨਾਜ਼ੁਕ ਹਾਲਤ ‘ਚ ਯੂਨੀਵਰਸਿਟੀ ਆਫ਼ ਸਿਨਸਿਨਾਟੀ ਦੇ ਵੈਸਟ ਚੈਸਟਰ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਦੂਜੇ ਪਾਸੇ ਫੌਰਡ ਟ੍ਰਾਂਜ਼ਿਟ ਦੇ ਡਰਾਈਵਰ ਨੂੰ ਵੀ ਮਾਮੂਲੀ ਸੱਟਾਂ ਲੱਗਣ ਦੀ ਰਿਪੋਰਟ ਹੈ।
ਉਧਰ ਸਾਜਨਦੀਪ ਸਿੰਘ ਦੀ ਭੈਣ ਸਾਂਝਦੀਪ ਕੌਰ ਨੇ ਗੋਫੰਡਮੀ ਪੇਜ ਸਥਾਪਤ ਕਰਦਿਆਂ ਦੱਸਿਆ ਕਿ ਹਾਦਸੇ ਮਗਰੋਂ ਕਾਰ ਨੂੰ ਅੱਗ ਲੱਗ ਗਈ ਅਤੇ ਉਸ ਦਾ ਭਰਾ ਬੁਰੀ ਤਰ੍ਹਾਂ ਝੁਲਸ ਗਿਆ। ਸਾਂਝਦੀਪ ਕੌਰ ਵੱਲੋਂ ਆਪਣੇ ਇਕੋ ਇਕ ਭਰਾ ਦੇ ਅੰਤਮ ਸਸਕਾਰ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਅੱਗ ਦਾ ਅਸਰ ਪਾਰਕਿੰਗ ‘ਚ ਦਾਖਲ ਹੋਣ ਅਤੇ ਬਾਹਰ ਜਾਣ ਵਾਲੇ ਦੋਵੇਂ ਲਾਂਘਿਆਂ ‘ਤੇ ਹੋਇਆ। ਮੌਕੇ ‘ਤੇ ਮੌਜੂਦ ਇਕ ਮੁਸਾਫ਼ਰ ਨੇ ਕਿਹਾ ਕਿ ਉਸ ਨੂੰ ਆਪਣੀ ਕਾਰ ਹਾਸਲ ਕਰਨ ‘ਚ ਘੱਟੋ-ਘੱਟ ਦੋ-ਤਿੰਨ ਦਿਨ ਦਾ ਸਮਾਂ ਲੱਗੇਗਾ। ਹਾਲਾਤ ਦੇ ਮੱਦੇਨਜ਼ਰ ਏਅਰਪੋਰਟ ਅਧਿਕਾਰੀਆਂ ਵੱਲੋਂ ਟੈਕਸੀਆਂ ਦੇ ਰੁਕਣ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਕਿਉਂਕਿ ਕਾਰ ਪਾਰਕਿੰਗ ਦੀ ਮੁਰੰਮਤ ਵਿਚ ਕਾਫ਼ੀ ਸਮਾਂ ਲੱਗ ਸਕਦਾ ਹੈ।
ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਅੱਲ੍ਹੜ ਦੀ ਦਰਦਨਾਕ ਮੌਤ
