ਸੈਕਰਾਮੈਂਟੋ, 17 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਮਿਲਵਾਕੀ ਕਾਊਂਟੀ ਸਰਕਟ ਜੱਜ ਹਨਾਹ ਡੂਗਨ ਨੇ ਦਾਇਰ ਦਰਖਾਸਤ ਵਿਚ ਕਿਹਾ ਹੈ ਕਿ ਉਹ ਦੋਸ਼ੀ ਨਹੀਂ ਹੈ। ਸੰਘੀ ਦੋਸ਼ਾਂ ਅਨੁਸਾਰ ਜੱਜ ਨੇ ਇਕ ਗੈਰ ਕਾਨੂੰਨੀ ਪ੍ਰਵਾਸੀ ਦੀ ਇਮੀਗ੍ਰੇਸ਼ਨ ਏਜੰਟਾਂ ਦੀ ਗਿਫਤਾਰੀ ਤੋਂ ਬਚਣ ਵਿਚ ਮਦਦ ਕੀਤੀ। ਡਾਊਨ ਟਾਊਨ ਮਿਲਵਾਕੀ ਵਿਚ ਸੁਣਵਾਈ ਮੌਕੇ ਅਦਾਲਤ ਦੇ ਬਾਹਰ ਲੋਕਾਂ ਨੇ ਜੱਜ ਦੇ ਹੱਕ ਵਿਚ ਪ੍ਰਦਰਸ਼ਨ ਕੀਤਾ। ਸੁਣਵਾਈ ਕੇਵਲ 5 ਮਿੰਟ ਤੋਂ ਵੀ ਘੱਟ ਸਮੇਂ ਵਿਚ ਮੁਕੰਮਲ ਹੋ ਗਈ। ਡੂਗਨ ਦੇ ਪ੍ਰਮੁੱਖ ਵਕੀਲ ਸਾਬਕਾ ਯੂ.ਐੱਸ. ਅਟਾਰਨੀ ਸਟੀਵ ਬਿਸਕੂਪਿਕ ਨੇ ਉਸ ਦੀ ਤਰਫੋਂ ਦਰਖਾਸਤ ਦਾਇਰ ਕੀਤੀ, ਜਿਸ ਵਿਚ ਕਿਹਾ ਗਿਆ ਹੈ ਕਿ ਉਹ ਨਿਰਦੋਸ਼ ਹੈ। ਬਕਾਇਦਾ ਮੁਕੱਦਮੇ ਦੀ ਸ਼ੁਰੂਆਤ 21 ਜੁਲਾਈ ਤੋਂ ਹੋਵੇਗੀ। ਯੂ.ਐੱਸ. ਡਿਸਟ੍ਰਿਕਟ ਜੱਜ ਲਿਨ ਐਡਲਮੈਨ ਮਾਮਲੇ ਦੀ ਸੁਣਵਾਈ ਕਰਨਗੇ, ਹਾਲਾਂਕਿ ਹੋਰ ਜੱਜ ਵੀ ਉਨ੍ਹਾਂ ਦੀ ਮਦਦ ਕਰਨਗੇ।
ਪ੍ਰਵਾਸੀ ਨੂੰ ਗ੍ਰਿਫਤਾਰੀ ਤੋਂ ਬਚਾਉਣ ਦੇ ਮਾਮਲੇ ‘ਚ ਜੱਜ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ; ਦਰਖਾਸਤ ਦਾਇਰ
