ਸੈਕਰਾਮੈਂਟੋ, 24 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮਿਨੇਸੋਟਾ ਰਾਜ ਦੀ ਸਾਬਕਾ ਪੁਲਿਸ ਅਫਸਰ ਕਿਮ ਪੌਟਰ ਜਿਸ ਵੱਲੋਂ ਇਕ ਟਰੈਫਿਕ ਸਟਾਪ ‘ਤੇ ਚਲਾਈ ਗੋਲੀ ਨਾਲ ਡੌਂਟ ਰਾਈਟ ਨਾਮੀ ਕਾਲੇ ਵਿਅਕਤੀ ਦੀ ਮੌਤ ਹੋ ਗਈ ਸੀ, ਦੀ 16 ਮਹੀਨੇ ਦੀ ਸਜ਼ਾ ਭੁਗਤਣ ਉਪਰੰਤ 24 ਅਪ੍ਰੈਲ ਨੂੰ ਰਿਹਾਈ ਹੋਣ ਦੀ ਖਬਰ ਹੈ। ਕਿਮ ਪੌਟਰ ਜਿਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਗਲਤੀ ਨਾਲ ਗੰਨ ਨੂੰ ਹੱਥ ਪਾ ਲਿਆ ਸੀ, ਨੂੰ ਜੱਜ ਨੇ ਅਪ੍ਰੈਲ 2021 ‘ਚ ਸਖਤ ਸਜ਼ਾ ਦੇਣ ਦੀ ਥਾਂ ਦੋ ਸਾਲ ਦੀ ਨਰਮ ਸਜ਼ਾ ਸੁਣਾਈ ਸੀ। ਮਿਨੇਸੋਟਾ ਡਿਪਾਰਟਮੈਂਟ ਆਫ ਕੋਰੈਕਸ਼ਨਜ ਦੇ ਬੁਲਾਰੇ ਐਂਡੀ ਸਕੂਗਮੈਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕਿਮ ਪੌਟਰ ਦੀ ਸੁਰੱਖਿਆ ਦੇ ਮੱਦੇਨਜ਼ਰ ਲਾਅ ਇਨਫੋਰਸਮੈਂਟ ਦੇ ਅਧਿਕਾਰੀ ਸਥਿਤੀ ਉਪਰ ਨਜ਼ਰ ਰੱਖ ਰਹੇ ਹਨ। ਰਿਹਾਈ ਉਪਰੰਤ ਕਿਮ ਪੌਟਰ ਦੀ 21 ਦਸੰਬਰ ਤੱਕ ਨਿਗਰਾਨੀ ਕੀਤੀ ਜਾਵੇਗੀ।