#PUNJAB

ਲਾਲ ਚੰਦ ਕਪੂਰ ਅਤੇ ਕਰਮ ਸਿੰਘ ਨੂੰ ਸ਼ਰਧਾਂਜ਼ਲੀਆਂ

ਪਟਿਆਲਾ, 15 ਅਪ੍ਰੈਲ (ਉਜਾਗਰ ਸਿੰਘ/ਪੰਜਾਬ ਮੇਲ)- ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾਮੁਕਤ ਮੁਲਾਜ਼ਮਾਂ ਦੀ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਮਿੰਨੀ ਸਕੱਤਰੇਤ ਵਿਖੇ ਪ੍ਰੈੱਸ ਰੂਮ ਵਿਚ ਕੀਤੀ ਗਈ। ਇਸ ਮੀਟਿੰਗ ਵਿਚ ਸਹਾਇਕ ਲੋਕ ਸੰਪਰਕ ਅਧਿਕਾਰੀ ਮਾਲੇਰਕੋਟਲਾ ਦੀਪਕ ਕਪੂਰ ਦੇ ਪਿਤਾ ਲਾਲ ਚੰਦ ਕਪੂਰ ਅਤੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਦਫ਼ਤਰ ਪਟਿਆਲਾ ਦੇ ਸੇਵਾਮੁਕਤ ਕਲਾਕਾਰ ਕਰਮ ਸਿੰਘ ਦੇ ਅਚਾਨਕ ਸਵਰਗਵਾਸ ਹੋਣ ‘ਤੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾਮੁਕਤ ਮੁਲਾਜ਼ਮਾਂ ਦੀ ਵੈੱਲਫੇਅਰ ਐਸੋਸੀਏਸ਼ਨ ਵੱਲੋਂ 2 ਮਿੰਟ ਦਾ ਮੋਨ ਰੱਖਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਗਈਆਂ। ਸ਼੍ਰੀ ਲਾਲ ਚੰਦ ਕਪੂਰ ਜ਼ਿਲ੍ਹਾ ਲੋਕ ਸੰਪਰਕ ਦਫਤਰ ਦੀ ਮਰਹੂਮ ਅਧਿਕਾਰੀ ਸੁਤੰਤਰ ਕਪੂਰ ਦੇ ਪਤੀ ਸਨ। ਇਸ ਮੌਕੇ ‘ਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ‘ਤੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸੇਵਾਮੁਕਤ ਮੁਲਾਜ਼ਮਾਂ ਦੇ ਜਨਮ ਦਿਨ ਕੇਕ ਕੱਟ ਕੇ ਮਨਾਇਆ ਜਾਇਆ ਕਰਨਗੇ। ਇਸ ਮੀਟਿੰਗ ਦੀ ਪ੍ਰਧਾਨਗੀ ਉਮਰ ਵਿਚ ਸਭ ਤੋਂ ਸੀਨੀਅਰ ਨਰਾਤਾ ਸਿੰਘ ਸਿੱਧੂ ਨੇ ਕੀਤੀ। ਮੀਟਿੰਗ ਵਿਚ ਸੁਰਜੀਤ ਸਿੰਘ ਸੈਣੀ ਪ੍ਰਧਾਨ ਵੈੱਲਫੇਅਰ ਐਸੋਸੀਏਸ਼ਨ, ਉਜਾਗਰ ਸਿੰਘ, ਨਰਾਤਾ ਸਿੰਘ ਸਿੱਧੂ, ਸ਼ਾਮ ਸੁੰਦਰ, ਪਰਮਜੀਤ ਕੌਰ, ਜੀ.ਆਰ.ਕੁਮਰਾ, ਨਵਲ ਕਿਸ਼ੋਰ, ਵੀਨਾ ਕੁਮਾਰੀ, ਪਰਮਜੀਤ ਸਿੰਘ ਪੰਮੀ ਅਤੇ ਗੁਰਪ੍ਰਤਾਪ ਸਿੰਘ ਜੀ.ਪੀ. ਸ਼ਾਮਲ ਹੋਏ। ਐਸੋਸੀਏਸ਼ਨ ਦੇ ਡੈਪੂਟੇਸ਼ਨ ਨੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਸ਼੍ਰੀ.ਹਾਕਮ ਥਾਪਰ ਨਾਲ ਵੀ ਮੁਲਾਕਾਤ ਕੀਤੀ।

Leave a comment