#OTHERS

ਪਾਕਿਸਤਾਨ ‘ਚ ਔਰਤ ਨੇ ਦਿੱਤਾ 6 ਬੱਚਿਆਂ ਨੂੰ ਜਨਮ, 4 ਬੇਟੇ ਤੇ 2 ਬੇਟੀਆਂ, ਡਾਕਟਰ ਵੀ ਰਹਿ ਗਏ ਹੈਰਾਨ

ਕਰਾਚੀ, 24 ਅਪ੍ਰੈਲ (ਪੰਜਾਬ ਮੇਲ)- ਪਾਕਿਸਤਾਨ ਦੇ ਰਾਵਲਪਿੰਡੀ ਜ਼ਿਲ੍ਹੇ ਤੋਂ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਇੱਥੇ ਜ਼ਿਲ੍ਹਾ ਹਸਪਤਾਲ ਵਿਚ ਇੱਕ ਔਰਤ ਨੇ Sextuplets (ਸੈਕਸਟੂਪਲੈਟਸ) ਨੂੰ ਜਨਮ ਦਿੱਤਾ ਹੈ। ਡਾਕਟਰਾਂ ਮੁਤਾਬਕ ਔਰਤ ਅਤੇ ਬੱਚੇ ਸਿਹਤਮੰਦ ਹਨ। ਔਰਤ ਨੂੰ ਲੇਬਰ ਦਰਦ ਕਾਰਨ ਵੀਰਵਾਰ ਰਾਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਲੰਬੇ ਆਪ੍ਰੇਸ਼ਨ ਤੋਂ ਬਾਅਦ ਔਰਤ ਨੇ ਸੈਕਸਟੂਪਲੈਟਸ ਯਾਨੀ 6 ਬੱਚਿਆਂ ਨੂੰ ਜਨਮ ਦਿੱਤਾ। ਸਾਰੇ ਬੱਚੇ ਸਿਹਤਮੰਦ ਹਨ। ਇਨ੍ਹਾਂ ਵਿਚ 4 ਲੜਕੇ ਅਤੇ 2 ਲੜਕੀਆਂ ਹਨ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਸਾਰੇ ਬੱਚੇ ਅਤੇ ਉਨ੍ਹਾਂ ਦੀ ਮਾਂ ਸਿਹਤਮੰਦ ਹਨ। ਹਾਲਾਂਕਿ ਫਿਲਹਾਲ ਬੱਚਿਆਂ ਨੂੰ ਨਿਗਰਾਨੀ ਲਈ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ। ਹਜ਼ਾਰਾ ਕਲੋਨੀ ਦੇ ਵਸਨੀਕ ਵਹੀਦ ਨੇ ਆਪਣੀ ਪਤਨੀ ਜ਼ੀਨਤ ਨੂੰ ਜਣੇਪੇ ਦੇ ਦਰਦ ਕਾਰਨ ਵੀਰਵਾਰ ਨੂੰ ਪੰਜਾਬ ਦੇ ਰਾਵਲਪਿੰਡੀ ਜ਼ਿਲ੍ਹਾ ਹਸਪਤਾਲ ਵਿਚ ਦਾਖਲ ਕਰਵਾਇਆ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਲੱਖਾਂ ਵਿਚੋਂ ਇੱਕ ਵਿਅਕਤੀ ਨੂੰ ਸੈਕਸਟੂਪਲੈਟਸ ਹੁੰਦਾ ਹੈ। ਸ਼ੁੱਕਰਵਾਰ ਨੂੰ ਲੰਬੇ ਆਪ੍ਰੇਸ਼ਨ ਤੋਂ ਬਾਅਦ ਔਰਤ ਨੇ ਇੱਕ ਤੋਂ ਬਾਅਦ ਇਕ 6 ਬੱਚਿਆਂ ਨੂੰ ਜਨਮ ਦਿੱਤਾ। ਬੱਚਿਆਂ ਵਿਚੋਂ 4 ਲੜਕੇ ਅਤੇ 2 ਲੜਕੀਆਂ ਸਨ। ਹਰ ਬੱਚੇ ਦਾ ਵਜ਼ਨ 2 ਪੌਂਡ ਤੋਂ ਘੱਟ ਸੀ। ਲੇਬਰ ਰੂਮ ਵਿਚ ਤਾਇਨਾਤ ਡਾਕਟਰ ਨੇ ਦੱਸਿਆ ਕਿ ਇਹ ਕੋਈ ਨਾਰਮਲ ਡਿਲੀਵਰੀ ਨਹੀਂ ਸੀ, ਇਸ ਵਿਚ ਕਈ ਪੇਚੀਦਗੀਆਂ ਸਨ। ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਜ਼ੀਨਤ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਕੁਝ ਦਿਨਾਂ ‘ਚ ਸਥਿਤੀ ਆਮ ਵਾਂਗ ਹੋ ਜਾਵੇਗੀ। ਇਸ ਚਮਤਕਾਰ ਤੋਂ ਬਾਅਦ ਡਾਕਟਰ ਅਤੇ ਸਟਾਫ ਕਾਫੀ ਖੁਸ਼ ਹਨ। ਡਾਕਟਰ ਨੇ ਕਿਹਾ, ਆਖਰ ਰੱਬ ਨੇ ਮਾਂ ਅਤੇ ਬੱਚਿਆਂ ਦੀ ਜਾਨ ਬਚਾਈ।
VerywellFamily.com ਦੇ ਅਨੁਸਾਰ, ਸੈਕਸਟੂਪਲੈਟਸ ਇੱਕੋ ਜਨਮ ਵਿਚ ਪੈਦਾ ਹੋਏ ਛੇ ਬੱਚਿਆਂ ਦਾ ਇੱਕ ਸਮੂਹ ਹੈ। ਇਹ ਕਾਫ਼ੀ ਮੁਸ਼ਕਲ ਪ੍ਰਕਿਰਿਆ ਹੈ। ਰਿਪੋਰਟ ਦੇ ਅਨੁਸਾਰ, 4.7 ਬਿਲੀਅਨ ਲੋਕਾਂ ਵਿਚੋਂ ਸਿਰਫ ਇੱਕ ਕੋਲ ਸੈਕਸਟੂਪਲੈਟ ਹੈ।