-ਇਕ ਘੰਟਾ ਅੱਗੇ ਕਰਨਾ ਪਵੇਗਾ ਸਮਾਂ
ਸੈਕਰਾਮੈਂਟੋ, 8 ਮਾਰਚ (ਪੰਜਾਬ ਮੇਲ)- ਹਰ ਸਾਲ 2 ਵਾਰ ਅਮਰੀਕੀ ਅਤੇ ਕੈਨੇਡਾ ਦੇ ਸਮੇਂ ‘ਚ ਤਬਦੀਲੀ ਕੀਤੀ ਜਾਂਦੀ ਹੈ। ਪਹਿਲਾਂ ਮਾਰਚ ਦੇ ਦੂਸਰੇ ਐਤਵਾਰ ਨੂੰ ਅਤੇ ਦੂਸਰੀ ਵਾਰ ਨਵੰਬਰ ਦੇ ਪਹਿਲੇ ਐਤਵਾਰ ਨੂੰ ਇਥੇ ਇੱਕ ਘੰਟੇ ਦੇ ਸਮੇਂ ਦੀ ਤਬਦੀਲੀ ਹੁੰਦੀ ਹੈ। ਯਾਨੀ ਕਿ ਘੜੀ ਦੀਆਂ ਸੂਈਆਂ ਮਾਰਚ ਦੇ ਦੂਜੇ ਐਤਵਾਰ ਨੂੰ ਅੱਗੇ ਕਰਨੀਆਂ ਪੈਂਦੀਆਂ ਹਨ, ਜਦਕਿ ਨਵੰਬਰ ਦੇ ਪਹਿਲੇ ਐਤਵਾਰ ਨੂੰ ਇਹ ਇੱਕ ਘੰਟਾ ਪਿੱਛੇ ਕਰਨੀਆਂ ਪੈਂਦੀਆਂ ਹਨ। ਇਸ ਵਾਰੀ ਸਮੇਂ ਦੀ ਤਬਦੀਲੀ 12 ਮਾਰਚ ਨੂੰ ਹੋਵੇਗੀ। ਉਸ ਦਿਨ ਸਮੂਹ ਅਮਰੀਕਾ ਨਿਵਾਸੀਆਂ ਨੂੰ ਆਪਣੀਆਂ ਘੜੀਆਂ ਦੀਆਂ ਸੂਈਆਂ ਇੱਕ ਘੰਟਾ ਅੱਗੇ ਕਰਨੀਆਂ ਪੈਣਗੀਆਂ। ਫਰਜ਼ ਕੀਤਾ ਕਿ ਜੇ ਤੁਹਾਡੀ ਘੜੀ ਵਿਚ ਤੜਕੇ ਸਵੇਰ ਦੇ 4 ਵੱਜੇ ਹੋਏ ਹਨ, ਤਾਂ ਉਸ ਨੂੰ 1 ਘੰਟੇ ਦਾ ਸਮਾਂ ਅੱਗੇ ਕਰਕੇ 5 ਵਜੇ ਸੈੱਟ ਕਰਨਾ ਪਵੇਗਾ।