26.9 C
Sacramento
Saturday, September 23, 2023
spot_img

9/11 ਹਮਲਿਆਂ ‘ਚ ਮਾਰੇ ਗਏ ਦੋ ਲੋਕਾਂ ਦੀ 22 ਸਾਲ ਬਾਅਦ ਹੋਈ ਪਛਾਣ

ਨਿਊਯਾਰਕ, 11 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਨਿਊਯਾਰਕ ਵਿਚ 11 ਸਤੰਬਰ 2001 ਨੂੰ ਵਰਲਡ ਟਰੇਡ ਸੈਂਟਰ ‘ਤੇ ਹੋਏ ਅੱਤਵਾਦੀ ਹਮਲੇ ਵਿਚ ਮਾਰੇ ਗਏ ਦੋ ਹੋਰ ਲੋਕਾਂ ਦੀ ਹੁਣ ਪਛਾਣ ਹੋ ਗਈ ਹੈ। 9/11 ਵਜੋਂ ਜਾਣੇ ਜਾਂਦੇ ਦਹਿਸ਼ਤੀ ਹਮਲਿਆਂ ਦੀ 22ਵੀਂ ਬਰਸੀ ਤੋਂ ਪਹਿਲਾਂ ਅਧਿਕਾਰੀਆਂ ਨੇ ਡੀ.ਐੱਨ.ਏ. ਟੈਸਟਿੰਗ ਰਾਹੀਂ ਮ੍ਰਿਤਕਾਂ ਦੀ ਪਛਾਣ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮੇਅਰ ਦੇ ਦਫ਼ਤਰ ਦਾ ਕਹਿਣਾ ਹੈ ਕਿ ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਦੀ ਬੇਨਤੀ ‘ਤੇ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਹੈ। ਉਸ ਨੂੰ ਹੁਣ ਤੱਕ ਮੌਤ ਦਾ ਨੰਬਰ 1648 ਅਤੇ 1649 ਦਿੱਤਾ ਗਿਆ ਹੈ। ਜਿਨ੍ਹਾਂ ਦੀ ਪਛਾਣ ਹੋਈ ਹੈ, ਉਨ੍ਹਾਂ ਵਿਚ ਇੱਕ ਔਰਤ ਅਤੇ ਇੱਕ ਪੁਰਸ਼ ਸ਼ਾਮਲ ਹੈ। ਡੀ.ਐੱਨ.ਏ. ਟੈਸਟਿੰਗ ਲਈ ਹਾਲ ਹੀ ਵਿਚ ਅਪਣਾਈ ਗਈ ਅਗਲੀ ਪੀੜ੍ਹੀ ਦੀ ਸੀਕਵੈਂਸਿੰਗ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਸੀ, ਜੋ ਕਿ ਮੌਜੂਦਾ ਡੀ.ਐੱਨ.ਏ. ਟੈਸਟਿੰਗ ਟੈਕਨਾਲੋਜੀ ਨਾਲੋਂ ਕਿਤੇ ਜ਼ਿਆਦਾ ਉੱਨਤ ਹੈ। ਅਮਰੀਕੀ ਫੌਜ ਇਸ ਤਕਨੀਕ ਦੀ ਵਰਤੋਂ ਲਾਪਤਾ ਸੈਨਿਕਾਂ ਦੇ ਅਵਸ਼ੇਸ਼ਾਂ ਦੀ ਪਛਾਣ ਕਰਨ ਲਈ ਕਰਦੀ ਹੈ। ਜ਼ਿਕਰਯੋਗ ਹੈ ਕਿ ਇੰਨੀ ਐਡਵਾਂਸ ਡੀ.ਐੱਨ.ਏ. ਟੈਸਟਿੰਗ ਤਕਨੀਕ ਦੇ ਬਾਵਜੂਦ 9/11 ਹਮਲੇ ਵਿਚ ਮਾਰੇ ਗਏ ਲੋਕਾਂ ਵਿਚੋਂ 40 ਫੀਸਦੀ ਯਾਨੀ 1100 ਲੋਕ ਅਜੇ ਵੀ ਅਣਪਛਾਤੇ ਹਨ। ਹਮਲੇ ਦੇ ਸਮੇਂ ਲੋਅਰ ਮੈਨਹਟਨ ਖੇਤਰ ਵਿਚ ਕੁੱਲ 2,753 ਲੋਕ ਲਾਪਤਾ ਦੱਸੇ ਗਏ ਸਨ। ਸਾਰਿਆਂ ਦੇ ਮੌਤ ਦੇ ਸਰਟੀਫਿਕੇਟ ਵੀ ਜਾਰੀ ਕੀਤੇ ਗਏ। ਨਿਊਯਾਰਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲੇ ‘ਚ ਮਾਰੇ ਗਏ ਲੋਕਾਂ ਦੀ ਪਛਾਣ ਕਰਨ ਲਈ ਅਮਰੀਕੀ ਇਤਿਹਾਸ ਦੀ ਸਭ ਤੋਂ ਗੁੰਝਲਦਾਰ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਦੋਵਾਂ ਵਿਅਕਤੀਆਂ ਦੀ ਪਛਾਣ ਹੋਣ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਕੁਝ ਰਾਹਤ ਮਿਲੇਗੀ। ਦੱਸਣਯੋਗ ਹੈ ਕਿ 11 ਸਤੰਬਰ 2001 ਨੂੰ ਵਰਲਡ ਟਰੇਡ ਸੈਂਟਰ ਨਿਊਯਾਰਕ ‘ਤੇ ਹੋਏ ਅੱਤਵਾਦੀ ਹਮਲੇ ਵਿਚ 2996 ਦੇ ਕਰੀਬ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ।

Related Articles

Stay Connected

0FansLike
3,870FollowersFollow
21,200SubscribersSubscribe
- Advertisement -spot_img

Latest Articles