15.5 C
Sacramento
Monday, September 25, 2023
spot_img

9/11 ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਦੋਸ਼ੀਆਂ ਦੀ ਮੌਤ ਦੀ ਹੋ ਸਕਦੀ ਹੈ ਮੁਆਫ਼!

-ਹਮਲੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ‘ਚ ਰੋਸ
ਨਿਊਯਾਰਕ, 30 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- 11 ਸਤੰਬਰ, 2001 ਨੂੰ ਨਿਊਯਾਰਕ ‘ਤੇ ਹੋਏ ਅੱਤਵਾਦੀ ਹਮਲੇ ਨੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਹਮਲੇ ਵਿਚ ਕਰੀਬ 3000 ਹਜ਼ਾਰ ਦੇ ਕਰੀਬ ਲੋਕ ਮਾਰੇ ਗਏ ਸਨ। ਇਸ ਹਮਲੇ ਕਾਰਨ ਅਮਰੀਕਾ ਨੂੰ ਇਸ ਦੇ ਸਦਮੇ ਤੋਂ ਉਭਰਨ ਲਈ ਕਈ ਸਾਲ ਵੀ ਲੱਗ ਗਏ ਸਨ। ਹੁਣ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਦੋਸ਼ੀਆਂ ਦੀ ਮੌਤ ਦੀ ਸਜ਼ਾ ਮੁਆਫ਼ ਹੋ ਸਕਦੀ ਹੈ। ਹਮਲੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰ ਇਸ ਨੂੰ ਲੈ ਕੇ ਕਾਫੀ ਗੁੱਸੇ ‘ਚ ਹਨ।
ਬਹੁਤ ਸਾਰੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਇਸ ਮਾਮਲੇ ‘ਚ ਬਚਾਅ ਪੱਖ ਅਤੇ ਸਰਕਾਰੀ ਪੱਖ ਵਿਚਾਲੇ ਸਮਝੌਤਾ ਹੋ ਗਿਆ ਹੈ। ਨਤੀਜੇ ਵਜੋਂ ਜੇਕਰ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ, ਖਾਲਿਦ ਸ਼ੇਖ ਮੁਹੰਮਦ ਅਤੇ ਹੋਰ ਚਾਰ ਦੋਸ਼ੀ ਆਪਣਾ ਗੁਨਾਹ ਕਬੂਲ ਕਰਦੇ ਹਨ, ਤਾਂ ਉਨ੍ਹਾਂ ਨੂੰ ਬਦਲੇ ਵਿਚ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ। ਹਮਲੇ ਵਿਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਵਾਲਾ ਇੱਕ ਪੱਤਰ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਵੱਲੋਂ ਲਿਖਿਆ ਗਿਆ ਹੈ। ਇਸ ਤੋਂ ਬਾਅਦ ਕਈ ਲੋਕ ਬਹੁਤ ਪਰੇਸ਼ਾਨ ਵੀ ਹਨ। ਇਨ੍ਹਾਂ ‘ਚੋਂ ਇਕ ਕ੍ਰਿਸਟੀਨ ਬ੍ਰਿਟਵੇਜ਼ਰ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਮੈਂ ਬਹੁਤ ਦੁਖੀ ਹਾਂ। ਮੈਂ ਸੋਚਿਆ ਕਿ ਮੈਂ ਅਜਿਹੇ ਦੇਸ਼ ਵਿੱਚ ਰਹਿ ਰਹੀ ਹਾਂ, ਜਿੱਥੇ ਕਾਨੂੰਨ ਦਾ ਰਾਜ ਹੈ ਪਰ ਅਸਲ ਵਿਚ ਅਜਿਹਾ ਨਹੀਂ ਹੈ। ਹਮਲੇ ਵਿਚ ਕ੍ਰਿਸਟੀਨ ਦਾ ਪਤੀ ਮਾਰਿਆ ਗਿਆ ਸੀ।
ਇਸੇ ਤਰ੍ਹਾਂ ਆਪਣੇ ਭਤੀਜੇ ਨੂੰ ਗੁਆਉਣ ਵਾਲੇ ਬ੍ਰੈਡ ਬਲੈਕਮੈਨ ਨੇ ਵੀ ਕਿਹਾ ਕਿ ਅਮਰੀਕੀ ਸਰਕਾਰ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਅੱਤਵਾਦੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਅਤੇ ਅਸੀਂ ਵੀ ਇਸ ਦੀ ਉਮੀਦ ਕਰ ਰਹੇ ਸੀ। ਦੂਜੇ ਪਾਸੇ ਕਈਆਂ ਦਾ ਮੰਨਣਾ ਹੈ ਕਿ ਇਸ ਸਮਝੌਤੇ ਕਾਰਨ ਬਿਨਾਂ ਕਿਸੇ ਕੇਸ ਦੀ ਸੁਣਵਾਈ ਖ਼ਤਮ ਹੋ ਜਾਵੇਗੀ ਅਤੇ 11 ਸਤੰਬਰ, 2001 ਦੇ ਅੱਤਵਾਦੀ ਹਮਲੇ ਦੀ ਸੱਚਾਈ ਕਦੇ ਵੀ ਸਾਹਮਣੇ ਨਹੀਂ ਆਵੇਗੀ। ਕੁਝ ਸਮਝੌਤਾ ਕਰਨ ਦੇ ਹੱਕ ਵਿਚ ਹਨ। ਉਨ੍ਹਾਂ ਦਾ ਤਰਕ ਹੈ ਕਿ ਹਰ ਸਾਲ ਇਨ੍ਹਾਂ ਕੇਸਾਂ ਦੀ ਸੁਣਵਾਈ ਵਿਚ ਦੇਰੀ ਹੋਣ ਕਾਰਨ ਕਈ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਤੋਂ ਬਿਨਾਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਇਹ ਵੀ ਹੋ ਸਕਦਾ ਹੈ ਕਿ ਸੌਦੇ ਕਾਰਨ ਦੋਸ਼ੀ ਬਿਨਾਂ ਸਜ਼ਾ ਤੋਂ ਮਰ ਜਾਣ। ਘੱਟੋ-ਘੱਟ ਸੌਦਾ ਉਨ੍ਹਾਂ ਦੀ ਸਜ਼ਾ ਵਿਚ ਦੇਰੀ ਨਹੀਂ ਕਰੇਗਾ।
ਇੱਕ ਫੌਜੀ ਟ੍ਰਿਬਿਊਨਲ ਅੱਤਵਾਦੀ ਹਮਲਿਆਂ ਦੇ ਦੋਸ਼ੀ ਪੰਜ ਵਿਅਕਤੀਆਂ ਦੀ ਸੁਣਵਾਈ ਕਰ ਰਿਹਾ ਹੈ। ਹਾਲਾਂਕਿ, ਸੁਣਵਾਈ ਵਿਚ ਦੇਰੀ ਹੋ ਰਹੀ ਹੈ। ਕਿਉਂਕਿ ਮੁਲਜ਼ਮ ਦਾ ਕਹਿਣਾ ਹੈ ਕਿ ਸੀ.ਆਈ.ਏ. ਵੱਲੋਂ ਸਾਡੇ ‘ਤੇ ਤਸ਼ੱਦਦ ਕਰਕੇ ਸਬੂਤ ਇਕੱਠੇ ਕੀਤੇ ਗਏ ਸਨ। ਇੱਕ ਦੋਸ਼ੀ ਦੇ ਵਕੀਲ ਦਾ ਕਹਿਣਾ ਹੈ ਕਿ ਮੇਰਾ ਮੁਵੱਕਿਲ ਜੇਲ੍ਹ ਵਿਚ ਲੰਮੀ ਸਜ਼ਾ ਭੁਗਤਣ ਲਈ ਤਿਆਰ ਹੈ ਪਰ ਬਦਲੇ ਵਿਚ ਉਸ ਦਾ ਮੈਡੀਕਲ ਕਰਵਾਇਆ ਜਾਂਦਾ ਹੈ ਅਤੇ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ।

Related Articles

Stay Connected

0FansLike
3,870FollowersFollow
21,200SubscribersSubscribe
- Advertisement -spot_img

Latest Articles