#INDIA

8 ਸਾਲਾਂ ‘ਚ ਢਾਈ ਲੱਖ ਭਾਰਤੀਆਂ ਨੇ ਛੱਡੀ ਨਾਗਰਿਕਤਾ

28 ਹਜ਼ਾਰ ਤੋਂ ਵੱਧ ਪੰਜਾਬੀ ਹੋਏ ਪਰਦੇਸੀ
ਨਵੀਂ ਦਿੱਲੀ, 14 ਅਗਸਤ (ਪੰਜਾਬ ਮੇਲ)- ਰਾਜ ਸਭਾ ‘ਚ ਸਰਕਾਰ ਵਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ ਪਿਛਲੇ ਅੱਠ ਸਾਲਾਂ ਵਿਚ ਪੂਰੇ ਭਾਰਤ ਵਿਚ 2,46,580 ਭਾਰਤੀਆਂ ਨੇ ਅਪਣੇ ਪਾਸਪੋਰਟ ਵਾਪਸ ਕੀਤੇ ਹਨ, ਜਿਨ੍ਹਾਂ ਵਿਚੋਂ ਸੱਭ ਤੋਂ ਵੱਧ 60,414 ਪਾਸਪੋਰਟ ਦਿੱਲੀ ਵਿਚ ਵਾਪਸ ਕੀਤੇ ਗਏ ਹਨ।
ਪੰਜਾਬ ਵਿਚ ਇਸ ਮਿਆਦ ਦੌਰਾਨ 28,117 ਲੋਕਾਂ ਨੇ ਅਪਣੇ ਪਾਸਪੋਰਟ ਵਾਪਸ ਕੀਤੇ, ਜਦਕਿ ਗੁਜਰਾਤ, ਗੋਆ ਅਤੇ ਕੇਰਲਾ ਵਿਚ ਕ੍ਰਮਵਾਰ 22,300, 18,610 ਅਤੇ 16,247 ਲੋਕਾਂ ਨੇ ਅਪਣੇ ਪਾਸਪੋਰਟ ਵਾਪਸ ਕੀਤੇ। ਇਕ ਸਵਾਲ ਦੇ ਜਵਾਬ ਵਿਚ, ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਆਪਣੇ ਪਾਸਪੋਰਟ ਵਾਪਸ ਕਰਨ ਵਾਲੇ ਭਾਰਤੀਆਂ ਦੀ ਰਾਜ-ਵਾਰ ਸੰਖਿਆ ਦੱਸੀ।
ਉਨ੍ਹਾਂ ਕਿਹਾ ਕਿ 2014 ਤੋਂ 2022 ਤੱਕ ਅਪਣੇ ਪਾਸਪੋਰਟ ਸਪੁਰਦ ਕਰਨ ਵਾਲੇ ਭਾਰਤੀਆਂ ਦੀ ਕੁੱਲ ਗਿਣਤੀ 2,46,580 ਹੈ। ਮੰਤਰੀ ਦੁਆਰਾ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ, 2019-2022 ਦੀ ਮਿਆਦ ਦੇ ਦੌਰਾਨ 35 ਤੋਂ ਵੱਧ ਦੇਸ਼ਾਂ ਵਿਚ 24,000 ਤੋਂ ਵੱਧ ਭਾਰਤੀਆਂ ਨੇ ਅਪਣੇ ਪਾਸਪੋਰਟ ਸਪੁਰਦ ਕੀਤੇ ਹਨ।

Leave a comment