13.2 C
Sacramento
Thursday, June 1, 2023
spot_img

75 ਦਿਨਾਂ ਤੋਂ ਲਾਪਤਾ ਭਾਰਤੀ ਅਮਰੀਕੀ ਨਬਾਲਗ ਕੁੜੀ ਫਲੋਰਿਡਾ ‘ਚੋਂ ਮਿਲੀ

ਸੈਕਰਾਮੈਂਟੋ, 3 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ-ਅਮਰੀਕੀ ਲੜਕੀ ਤਾਨਵੀ ਮਰੂਪਲੀ, ਜੋ 75 ਦਿਨਾਂ ਤੋਂ ਲਾਪਤਾ ਸੀ, ਫਲੋਰਿਡਾ ਵਿਚੋਂ ਸੁਰੱਖਿਅਤ ਮਿਲ ਗਈ ਹੈ। ਕੋਨਵੇਅ ਦੇ ਪੁਲਿਸ ਮੁਖੀ ਵਿਲੀਅਮ ਟਪਲੇ ਨੇ ਕਿਹਾ ਹੈ ਕਿ ਲੜਕੀ ਨੂੰ ਸੁਰੱਖਿਅਤ ਮਾਪਿਆਂ ਕੋਲ ਪਹੁੰਚਾ ਦਿੱਤਾ ਗਿਆ ਹੈ। ਆਈ.ਟੀ. ਖੇਤਰ ਵਿਚ ਵੱਡੀ ਪੱਧਰ ਉਪਰ ਛਾਂਟੀ ਉਪਰੰਤ ਵਾਪਸ ਭਾਰਤ ਭੇਜੇ ਜਾਣ ਦੇ ਡਰ ਤੋਂ 15 ਸਾਲਾ ਤਾਨਵੀ ਅਰਕਨਸਾਸ ਸਥਿਤ ਆਪਣੇ ਘਰ ਤੋਂ ਫਰਾਰ ਹੋ ਗਈ ਸੀ। ਉਸ ਨੂੰ ਆਖਰੀ ਵਾਰ 17 ਜਨਵਰੀ ਨੂੰ ਕੋਨਵੇਅ ਜੂਨੀਅਰ ਹਾਈ ਸਕੂਲ ਨੇੜੇ ਵੇਖਿਆ ਗਿਆ ਸੀ। ਪੁਲਿਸ ਮੁਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਾਨਵੀ ਕਈ ਮੀਲ ਤੁਰ ਕੇ 22 ਜਨਵਰੀ ਨੂੰ ਕਨਸਾਸ ਸ਼ਹਿਰ ਵਿਚ ਪਹੁੰਚੀ, ਜਿਥੇ ਉਹ ਆਪਣੀ ਗਲਤ ਪਛਾਣ ਦਸ ਕੇ ਬੇਘਰਿਆਂ ਲਈ ਬਣੀ ਸ਼ਰਨਗਾਹ ਵਿਚ ਦੋ ਮਹੀਨੇ ਰਹੀ। ਬਾਅਦ ਵਿਚ ਉਹ ਫਲੋਰਿਡਾ ਚਲੀ ਗਈ, ਜਿਥੇ ਉਹ ਇਕ ਖੰਡਰ ਇਮਾਰਤ ਵਿਚ ਰਹੀ। ਲਾਇਬ੍ਰੇਰੀ ਵਿਚ ਉਸ ਦੇ ਪੜ੍ਹਨ ਦੇ ਸ਼ੌਕ ਕਾਰਨ ਪੁਲਿਸ ਉਸ ਨੂੰ ਲੱਭਣ ਵਿਚ ਕਾਮਯਾਬ ਰਹੀ। ਕੋਨਵੇਅ ਪੁਲਿਸ ਵਿਭਾਗ ਨੂੰ 29 ਮਾਰਚ ਨੂੰ ਕਿਸੇ ਨੇ ਇਤਲਾਹ ਦਿੱਤੀ ਕਿ ਤਾਨਵੀ ਨੂੰ ਉਸ ਨੇ ਲਾਇਬ੍ਰੇਰੀ ਵਿਚ ਵੇਖਿਆ ਹੈ, ਜਿਥੇ ਪੁਲਿਸ ਨੇ ਉਸ ਨੂੰ ਆਪਣੀ ਸੁਰੱਖਿਅਤ ਹਿਰਾਸਤ ਵਿਚ ਲੈ ਲਿਆ। ਤਾਨਵੀ ਦੇ ਪਿਤਾ ਪਵਨ ਰਾਏ ਮਰੂਪਲੀ ਨੇ ਪੁਲਿਸ ਨੂੰ ਦੱਸਿਆ ਕਿ ਇਸ ਸਮੇਂ ਉਸ ਨੂੰ ਨੌਕਰੀ ਖੁੱਸਣ ਤੇ ਦੇਸ਼ ਨਿਕਾਲੇ ਦਾ ਕੋਈ ਖਤਰਾ ਨਹੀਂ ਹੈ। ਇਥੇ ਜ਼ਿਕਰਯੋਗ ਹੈ ਕਿ ਭਾਰਤੀ ਭਾਈਚਾਰੇ ਨੇ ਪਰਿਵਾਰ ਨਾਲ ਮਿਲ ਕੇ ਤਾਨਵੀ ਨੂੰ ਲੱਭਣ ਲਈ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਤੇ ਸੂਹ ਦੇਣ ਵਾਲੇ ਨੂੰ 5 ਹਜ਼ਾਰ ਡਾਲਰ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ।

Related Articles

Stay Connected

0FansLike
3,790FollowersFollow
20,800SubscribersSubscribe
- Advertisement -spot_img

Latest Articles