ਨਿਊਯਾਰਕ, 18 ਮਾਰਚ (ਪੰਜਾਬ ਮੇਲ)- ਅਮਰੀਕਾ ‘ਚ ਸਿੱਖ ਬਜ਼ੁਰਗ ਨੂੰ ਗੋਲੀ ਮਾਰ ਕੇ ਮਾਰਨ ਲਈ 22 ਸਾਲਾ ਅਮਰੀਕੀ ਵੱਲੋਂ ਚੋਰੀ ਦੀ ਬੰਦੂਕ 15 ਸਾਲਾ ਲੜਕੇ ਨੂੰ ਦੇਣ ਦੇ ਦੋਸ਼ ‘ਚ 18 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਓਗਡੇਨ ਦੇ ਟੇਡਨ ਟੇਲਰ ਲਾਅ ਨੇ 15 ਸਾਲ ਦੇ ਐਂਟੋਨੀਓ ਗਿਆਨੀ ਗਾਰਸੀਆ ਨੂੰ ਹਥਿਆਰ ਮੁਹੱਈਆ ਕਰਵਾਇਆ। ਉਸ ਨੇ ਇਸ ਤੋਂ ਬਾਅਦ 28 ਫਰਵਰੀ 2021 ਨੂੰ ਸੁਪਰ ਗਰੌਸਰੀ ਵਿਚ ਪੰਜਾਬ ਦੇ 65 ਸਾਲਾ ਸਤਨਾਮ ਸਿੰਘ ਨੂੰ ਗੋਲੀ ਮਾਰ ਦਿੱਤੀ।