#AMERICA

2020 ਤੋਂ ਬਾਅਦ ਸਭ ਤੋਂ ਵੱਧ ਪ੍ਰਵਾਸੀ ਨਜ਼ਰਬੰਦੀਆਂ; ਦੁਰਵਿਵਹਾਰ ਦੀਆਂ ਮਿਲੀਆਂ ਰਿਪੋਰਟਾਂ

ਮੈਕਲੇਨ (ਟੈਕਸਾਸ) , 23 ਅਗਸਤ (ਪੰਜਾਬ ਮੇਲ)- ਤਾਜ਼ਾ ਅੰਕੜਿਆਂ ਅਨੁਸਾਰ ਜੁਲਾਈ ’ਚ ਸੰਘੀ ਨਜ਼ਰਬੰਦੀ ’ਚ ਸ਼ਰਣ ਮੰਗਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਤਿੰਨ ਸਾਲਾਂ ਵਿਚ ਆਪਣੇ ਸਭ ਤੋਂ ਉਚੇ ਪੱਧਰ ’ਤੇ ਪਹੁੰਚ ਗਈ ਹੈ।
30 ਜੁਲਾਈ ਤੱਕ, ਯੂ.ਐਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਜਾਂ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੁਆਰਾ ਸੰਚਾਲਿਤ ਨਜ਼ਰਬੰਦੀ ਸਹੂਲਤਾਂ ’ਚ 30,438 ਪ੍ਰਵਾਸੀ ਰੱਖੇ ਗਏ ਸਨ। ਜੁਲਾਈ ਦੇ ਅੱਧ ਵਿਚ, 31,064 ਗੈਰ-ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ, ਜੋ ਕਿ ਟਰੰਪ ਪ੍ਰਸ਼ਾਸਨ ਦੇ ਅਧੀਨ ਅਪ੍ਰੈਲ 2020 ਤੋਂ ਬਾਅਦ ਅਮਰੀਕਾ ਵਿਚ ਸਭ ਤੋਂ ਵੱਧ ਨਜ਼ਰਬੰਦੀ ਹੈ। ਸਾਰੇ ਨਜ਼ਰਬੰਦਾਂ ਵਿਚੋਂ ਲਗਭਗ ਇੱਕ ਤਿਹਾਈ ਨੂੰ ਟੈਕਸਾਸ ’ਚ ਆਈ.ਸੀ.ਈ. ਸਹੂਲਤਾਂ ਵਿਚ ਰੱਖਿਆ ਗਿਆ ਹੈ।
ਅਗਸਤ 2019 ਵਿਚ ਟਰੰਪ ਪ੍ਰਸ਼ਾਸਨ ਦੌਰਾਨ, ਕੋਵਿਡ-19 ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਵਿਚ ਨਜ਼ਰਬੰਦੀਆਂ 55,600 ਤੋਂ ਵੱਧ ਗਈਆਂ ਅਤੇ ਫਿਰ ਅਪ੍ਰੈਲ 2020 ਦੇ ਅਖੀਰ ਤੱਕ 30,000 ਤੋਂ ਹੇਠਾਂ ਆ ਗਈਆਂ।
ਐਨ.ਪੀ.ਆਰ. ਦੁਆਰਾ ਪ੍ਰਾਪਤ ਕੀਤੀ ਗਈ ਇੱਕ ਰਿਪੋਰਟ ਵਿਚ ਆਈ.ਸੀ.ਈ. ਨਜ਼ਰਬੰਦੀ ਸੁਵਿਧਾਵਾਂ ਵਿਚ ‘‘ਲਾਪ੍ਰਵਾਹੀ’’ ਦੀਆਂ ਸਥਿਤੀਆਂ ਉਸ ਸਮੇਂ ਦੀ ਮਿਆਦ ਤੋਂ ਪਹਿਲਾਂ ਦੀਆਂ ਹਨ। ਨਿਰੀਖਣ ਰਿਪੋਰਟਾਂ ਸਿਵਲ ਰਾਈਟਸ ਐਂਡ ਸਿਵਲ ਲਿਬਰਟੀਜ਼ ਲਈ ਹੋਮਲੈਂਡ ਸਕਿਓਰਿਟੀ ਦੇ ਦਫਤਰ ਦੁਆਰਾ ਨਿਯੁਕਤ ਕੀਤੇ ਗਏ ਮਾਹਰਾਂ ਦੁਆਰਾ ਲਿਖੀਆਂ ਗਈਆਂ ਸਨ, ਜਿਨ੍ਹਾਂ ਨੇ 2017 ਤੋਂ 2019 ਤੱਕ 16 ਰਾਜਾਂ ਵਿਚ ਦੋ ਦਰਜਨ ਤੋਂ ਵੱਧ ਸਹੂਲਤਾਂ ਦੀ ਜਾਂਚ ਕੀਤੀ।
ਐਨ.ਪੀ.ਆਰ. ਨੇ ਸੂਚਨਾ ਪ੍ਰਾਪਤ ਕਰਨ ਲਈ ਸੂਚਨਾ ਦੀ ਆਜ਼ਾਦੀ ਕਾਨੂੰਨ ਦੇ ਤਹਿਤ ਸੂ ਕੀਤਾ। ਕਿਉਂਕਿ ਇਕ ਰਿਪੋਰਟ ਅਨੁਸਾਰ ਨਜ਼ਰਬੰਦਾਂ ਦੀ ਡਾਕਟਰੀ ਦੇਖਭਾਲ ਅਤੇ ਹੋਰ ਸਹੂਲਤਾਂ ਵਿਚ ਅਣਗਹਿਲੀਆਂ ਪਾਈਆਂ ਜਾ ਰਹੀਆਂ ਸਨ। ਇਸ ਦੇ ਨਾਲ-ਨਾਲ ਨਜ਼ਰਬੰਦਾਂ ਨਾਲ ਗਲਤ ਵਿਵਹਾਰ ਕੀਤਾ ਜਾ ਰਿਹਾ ਸੀ।
ਵਿੱਤੀ ਸਾਲ 2023 ਵਿਚ ਹੁਣ ਤੱਕ ਪੀਅਰਸਾਲ, ਟੈਕਸਾਸ ਵਿਚ ਦੱਖਣੀ ਟੈਕਸਾਸ ਆਈ.ਸੀ.ਈ. ਪ੍ਰੋਸੈਸਿੰਗ ਸੈਂਟਰ ਵਿਚ, ਔਸਤਨ 1,252 ਪ੍ਰਤੀ ਦਿਨ ਆਈ.ਸੀ.ਈ. ਨਜ਼ਰਬੰਦਾਂ ਦੀ ਸਭ ਤੋਂ ਵੱਡੀ ਗਿਣਤੀ ਹੈ।
ਇਸ ਮਹੀਨੇ ਦੇ ਸ਼ੁਰੂ ਵਿਚ, ਆਈ.ਸੀ.ਈ. ਨੇ ਐਲਾਨ ਕੀਤਾ ਕਿ ਇਹ ਇੱਕ ਵਿਵਾਦਪੂਰਨ ਏ.ਟੀ.ਡੀ. ਪ੍ਰੋਗਰਾਮ ਦਾ ਵਿਸਥਾਰ ਕਰ ਰਿਹਾ ਹੈ, ਜੋ ਪਨਾਹ ਮੰਗਣ ਵਾਲਿਆਂ ’ਤੇ ਰੋਕ ਤਾਂ ਲਗਾਏਗਾ ਪਰ ਉਨ੍ਹਾਂ ਨੂੰ ਨਜ਼ਰਬੰਦੀ ਦੀਆਂ ਸਹੂਲਤਾਂ ਤੋਂ ਬਾਹਰ ਰੱਖੇਗਾ।

Leave a comment