#Featured

2011 ਤੋਂ ਬਾਅਦ 16 ਲੱਖ ਭਾਰਤੀਆਂ ਨੇ ਦੇਸ਼ ਦੀ ਨਾਗਰਿਕਤਾ ਛੱਡੀ

-2,25,620 ਨਾਗਰਿਕ ਨੇ ਬੀਤੇ ਵਰ੍ਹੇ ਹੀ ਛੱਡੀ ਭਾਰਤੀ ਨਾਗਰਿਕਤਾ
ਨਵੀਂ ਦਿੱਲੀ, 9 ਫਰਵਰੀ (ਪੰਜਾਬ ਮੇਲ)- ਸਰਕਾਰ ਵੱਲੋਂ ਰਾਜ ਸਭਾ ਵਿਚ ਅੱਜ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿਚ ਸਾਲ 2011 ਤੋਂ 2022 ਤੱਕ 16 ਲੱਖ ਤੋਂ ਵਧ ਭਾਰਤੀਆਂ ਨੇ ਦੇਸ਼ ਦੀ ਨਾਗਰਿਕਤਾ ਛੱਡੀ ਹੈ। ਇਨ੍ਹਾਂ ਵਿਚੋਂ 2,25,620 ਅਜਿਹੇ ਨਾਗਰਿਕ ਜਿਨ੍ਹਾਂ ਨੇ ਬੀਤੇ ਵਰ੍ਹੇ ਹੀ ਭਾਰਤੀ ਨਾਗਰਿਕਤਾ ਛੱਡੀ ਹੈ।
ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਦੱਸਿਆ ਕਿ ਸਾਲ 2011 ਵਿਚ ਭਾਰਤੀ ਨਾਗਰਿਕਤਾ ਛੱਡਣ ਵਾਲਿਆਂ ਦਾ ਅੰਕੜਾ 1,22,819 ਸੀ, ਜਦੋਂਕਿ ਸਾਲ 2012 ਵਿਚ 1,20,923, ਸਾਲ 2013 ਵਿਚ 1,31,405 ਤੇ ਸਾਲ 2014 ਵਿਚ 1,29,328 ਭਾਰਤੀਆਂ ਨੇ ਦੇਸ਼ ਦੀ ਨਾਗਰਿਕਤਾ ਛੱਡੀ। ਇਸੇ ਤਰ੍ਹਾਂ ਸਾਲ 2015 ਵਿਚ ਭਾਰਤੀ ਨਾਗਰਿਕਤਾ ਛੱਡਣ ਵਾਲੇ ਵਿਅਕਤੀਆਂ ਦੀ ਗਿਣਤੀ 1,31,489 ਸੀ, ਜਦੋਂਕਿ 2016 ਵਿਚ 1,41,603 ਲੋਕਾਂ ਨੇ ਤੇ ਸਾਲ 2017 ਵਿਚ 1,33,049 ਵਿਅਕਤੀਆਂ ਨੇ ਭਾਰਤ ਦੀ ਨਾਗਰਿਕਤਾ ਛੱਡੀ। ਸ਼੍ਰੀ ਜੈਸ਼ੰਕਰ ਅਨੁਸਾਰ 2018 ਵਿਚ ਭਾਰਤੀ ਨਾਗਰਿਕਤਾ ਛੱਡਣ ਵਾਲਿਆਂ ਦੀ ਗਿਣਤੀ 1,34,561 ਸੀ, ਜਦੋਂਕਿ 2019 ਵਿਚ 1,44,017, 2020 ਵਿਚ 82,256 ਤੇ ਸਾਲ 2021 ਵਿਚ 1,63,370 ਤੇ 2022 ਵਿਚ 2,25,620 ਭਾਰਤੀਆਂ ਨੇ ਦੇਸ਼ ਦੀ ਨਾਗਰਿਕਤਾ ਛੱਡੀ।

Leave a comment