#INDIA

2000 ਰੁਪਏ ਦੇ 93 ਫ਼ੀਸਦੀ ਨੋਟ ਬੈਂਕਾਂ ‘ਚ ਵਾਪਸ ਆਏ: ਆਰ.ਬੀ.ਆਈ.

ਮੁੰਬਈ, 1 ਸਤੰਬਰ (ਪੰਜਾਬ ਮੇਲ)- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਅੱਜ ਕਿਹਾ ਹੈ ਕਿ 2,000 ਰੁਪਏ ਦੇ ਕੁੱਲ 93 ਫੀਸਦੀ ਨੋਟ ਬੈਂਕਾਂ ‘ਚ ਵਾਪਸ ਆ ਗਏ ਹਨ। ਆਰ.ਬੀ.ਆਈ. ਨੇ 19 ਮਈ, 2023 ਨੂੰ 2,000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਰਿਜ਼ਰਵ ਬੈਂਕ ਦੇ ਬਿਆਨ ਅਨੁਸਾਰ ਬੈਂਕਾਂ ਤੋਂ ਪ੍ਰਾਪਤ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 31 ਅਗਸਤ 2023 ਤੱਕ ਬੈਂਕਾਂ ਵਿਚ ਜਮ੍ਹਾਂ 2,000 ਰੁਪਏ ਦੇ ਨੋਟਾਂ ਦੀ ਕੁੱਲ ਕੀਮਤ 3.32 ਲੱਖ ਕਰੋੜ ਰੁਪਏ ਸੀ। ਇਸ ਦਾ ਮਤਲਬ ਹੈ ਕਿ 31 ਅਗਸਤ 2023 ਨੂੰ ਸਿਰਫ 0.24 ਲੱਖ ਕਰੋੜ ਰੁਪਏ ਦੇ 2,000 ਰੁਪਏ ਦੇ ਨੋਟ ਮਾਰਕੀਟ ‘ਚ ਸਨ। ਆਰ.ਬੀ.ਆਈ. ਨੇ ਲੋਕਾਂ ਨੂੰ 30 ਸਤੰਬਰ 2023 ਤੱਕ ਬੈਂਕਾਂ ਵਿਚ 2000 ਹਜ਼ਾਰ ਰੁਪਏ ਦੇ ਨੋਟ ਜਮ੍ਹਾਂ ਕਰਾਉਣ ਦੀ ਅਪੀਲ ਬੇਨਤੀ ਕੀਤੀ ਹੈ।

Leave a comment