ਸੀਨੀਅਰ ਵਰਗ ਵਿਚ ਮੋਗਾ ਅਤੇ ਤੇਂਗ ਕਲੱਬ ਅਤੇ ਜੂਨੀਅਰ ਵਰਗ ਵਿੱਚ ਨਨਕਾਣਾ ਸਾਹਿਬ ਅਕੈਡਮੀ, ਕਿਲ੍ਹਾ ਰਾਇਪੁਰ ਸਕੂਲ ਨੇ ਜੇਤੂ ਕਦਮ ਅੱਗੇ ਵਧਾਏ
ਲੁਧਿਆਣਾ, 15 ਮਈ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਕਰਵਾਏ ਜਾ ਰਹੇ 13ਵੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਤੀਜੇ ਦਿਨ ਸੀਨੀਅਰ ਵਰਗ ਵਿੱਚ ਡਾ ਕੁਲਦੀਪ ਸਿੰਘ ਕਲੱਬ ਮੋਗਾ, ਏਕ ਨੂਰ ਅਕੈਡਮੀ ਤੇਂਗ ਜੂਨੀਅਰ ਵਰਗ ਵਿੱਚ ਨਨਕਾਣਾ ਸਾਹਿਬ ਅਕੈਡਮੀ ਰਾਮਪੁਰ ਛੰਨਾ ਅਤੇ ਕਿਲ੍ਹਾ ਰਾਇਪੁਰ ਸਕੂਲ ਨੇ ਆਪਨੇ ਜੇਤੂ ਕਦਮ ਅੱਗੇ ਵਧਾਏ।
ਸੀਨੀਅਰ ਵਰਗ ਵਿਚ ਬਹੁਤ ਹੀ ਕਾਂਟੇਦਾਰ ਅਤੇ ਸੰਘਰਸ਼ਪੂਰਨ ਮੁਕਾਬਲੇ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਕਿਲ੍ਹਾ ਰਾਏਪੁਰ ਨੂੰ 6-5 ਗੋਲਾਂ ਨਾਲ ਹਰਾਇਆ। ਮੋਗਾ ਕਲੱਬ ਦਾ ਗੁਰਪਰਤਾਪ ਸਿੰਘ ਨੇ ਜੇਤੂ ਹੈਟ੍ਰਿਕ ਜੜ ਦਿਆ ” ਮੈਨ ਆਫ਼ ਦਾ ਮੈਚ ” ਦਾ ਖਿਤਾਬ ਜਿੱਤਿਆ। ਜਦ ਕਿ ਦੂਸਰੇ ਮੁਕਾਬਲੇ ਵਿੱਚ ਏਕ ਨੂਰ ਅਕੈਡਮੀ ਤੇਂਗ ਨੇ ਯੰਗ ਕਲੱਬ ਉਟਾਲਾ ਨੂੰ 5-2 ਗੋਲਾ ਨਾਲ ਹਰਾਇਆ। ਏਕ ਨੂਰ ਅਕੈਡਮੀ ਦੇ ਜੋਧਾ ਮਲ ਨੂੰ ਮੈਨ ਆਫ਼ ਦੀ ਮੈਚ ਮਿਲਿਆ। ਜੂਨੀਅਰ ਵਰਗ ਵਿੱਚ ਨਨਕਾਣਾ ਸਾਹਿਬ ਅਕੈਡਮੀ ਰਾਮਪੁਰ ਛੰਨਾ ਨੇ ਘਵੱਦੀ ਸਕੂਲ ਨੂੰ 6-0 ਨਾਲ ਹਰਾਇਆ। ਇਸ ਮੈਚ ਵਿਚ ਨਵਜੋਤ ਸਿੰਘ ਸੋਹੀ ਮੈਨ ਆਫ਼ ਦੀ ਮੈਚ ਬਣੇ। ਦੂਸਰੇ ਮੈਚ ਚ ਕਿਲ੍ਹਾ ਰਾਇਪੁਰ ਸਕੂਲ ਨੇ ਰਾਮਪੁਰ ਸੈਂਟਰ ਨੂੰ 2-1 ਗੋਲਾਂ ਨਾਲ ਹਰਾਇਆ। ਕਿਲ੍ਹਾ ਰਾਇਪੁਰ ਦੇ ਰਾਜਦੀਪ ਸਿੰਘ ਮੈਨ ਆਫ ਦਾ ਮੈਚ ਬਣੇ। ਜਦਕਿ ਰਾਮਪੁਰ ਦੀ ਲੜਕੀ ਨੇ ਵੀ ਸਰਬੋਤਮ ਖਿਡਾਰਨ ਬਣਨ ਦਾ ਖ਼ਿਤਾਬ ਜਿਤਿਆ।
