#PUNJAB

13ਵਾ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ 9ਵਾਂ ਦਿਨ : ਸੀਨੀਅਰ ਵਰਗ ਵਿਚ ਮੋਗਾ ਅਤੇ ਰਾਮਪੁਰ  ਕਲੱਬ ਫਾਈਨਲ ਚ

ਪੁਲਿਸ ਕਮਿਸ਼ਨਰ ਸ: ਸਿੱਧੂ , ਉਪ ਕੁਲਪਤੀ ਸ: ਜੇ ਐੱਸ ਚੀਮਾ ਮੁੱਖ ਮਹਿਮਾਨ ਵਜੋਂ ਪੁੱਜੇ

ਜੂਨੀਅਰ ਵਰਗ ਚ ਰਾਊਂਡ ਗਲਾਸ ਰਾਮਪੁਰ ਛੰਨਾਂ ਅਤੇ ਏਕ ਨੂਰ ਅਕੈਡਮੀ ਤੇਹਿੰਗ ਦਾ ਹੋਵੇਗਾ ਖਿਤਾਬੀ ਭੇੜ

ਲੁਧਿਆਣਾ, 29 ਮਈ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ  ਵੱਲੋਂ ਕਰਵਾਏ ਜਾ ਰਹੇ  13ਵੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ 9ਵੇਂ ਦਿਨ  ਖੇਡੇ ਗਏ ਸੇਮੀਫ਼ਾਈਨਲ ਮੈਚਾਂ ਵਿੱਚ ਜਿੱਥੇ  ਸੀਨੀਅਰ ਵਰਗ ਵਿੱਚ ਜਿੱਥੇ ਨੀਟਾ ਕਲੱਬ ਰਾਮਪੁਰ ਅਤੇ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ   ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਉਥੇ ਏਕ ਨੂਰ ਅਕੈਡਮੀ ਤੇਹਿੰਗ ਅਤੇ ਰਾਊਂਡ ਗਲਾਸ ਰਾਮਪੁਰ ਛੰਨਾਂ ਨੇ ਵੀ ਖਿਤਾਬੀ ਟੱਕਰ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
  ਸੀਨੀਅਰ ਵਰਗ ਵਿਚ ਦਰਸ਼ਕਾਂ ਦੀ ਵੱਡੀ ਆਮਦ ਵਿੱਚ ਬਹੁਤ ਹੀ ਸੰਘਰਸ਼ ਪੂਰਨ ਅਤੇ ਰੋਮਾਂਚਕ ਮੁਕਾਬਲੇ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਗਿੱਲ ਕਲੱਬ ਘਵੱਦੀ ਤੋਂ 6-3 ਗੋਲਾਂ ਦੀ ਜਿੱਤ ਹਾਸਲ ਕੀਤੀ।  ਪਹਿਲੇ ਅੱਧ ਤੱਕ ਦੋਵੇਂ ਟੀਮਾਂ 3-3 ਗੋਲਾਂ ਤੇ ਬਰਾਬਰ ਸਨ। ਮੋਗਾ ਕਲੱਬ ਵਲੋਂ ਖੇਡਿਆ ਜੂਨੀਅਰ ਵਿਸ਼ਵ ਕੱਪ ਦਾ ਜੇਤੂ ਸਟਾਰ ਖਿਡਾਰੀ  ਨੇ  ” ਮੈਨ ਆਫ਼ ਦਾ ਮੈਚ ” ਦਾ ਖਿਤਾਬ ਜਿੱਤਿਆ। ਜਦ ਕਿ ਦੂਸਰੇ  ਸੇਮੀਫ਼ਾਈਨਲ ਮੁਕਾਬਲੇ ਵਿੱਚ ਨੀਟਾ ਕਲੱਬ ਰਾਮਪੁਰ  ਨੇ ਕਿਲ੍ਹਾ ਰਾਏਪੁਰ ਨਾਲ 3-3 ਗੋਲਾਂ ਦੀ ਬਰਾਬਰੀ ਤੋਂ ਬਾਅਦ ਪੇਨਾਲਟੀ ਸ਼ੂਟ ਆਊਟ ਚ  ਰਾਮਪੁਰ 3-1 ਨਾਲ ਜੇਤੂ ਰਹੀ। ਰਾਮਪੁਰ ਦਾ ਗੋਲ ਕੀਪਰ ਜਸ਼ਨਦੀਪ ਸਿੰਘ ਮੈਨ ਆਫ਼ ਦਾ ਮੈਚ ਬਣਿਆ । ਜੂਨੀਅਰ ਵਰਗ ਦੇ  ਵਿੱਚ ਏਕ ਨੂਰ ਅਕੈਡਮੀ ਤਿਹਿੰਗ  ਨੇ ਜਰਖੜ ਅਕੈਡਮੀ ਨੂੰ 2-2 ਦੀ ਬਰਾਬਰੀ ਤੋਂ ਬਾਅਦ ਪੇਨਲਟੀ ਸ਼ੂਟ ਆਊਟ ਵਿੱਚ 3-1 ਨਾਲ  ਹਰਾਕੇ  ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਦੂਜੇ ਸੈਮੀ ਫਾਇਨਲ ਮੁਕਾਬਲੇ ਵਿਚ ਰਾਉਂਡ ਗਲਾਸ ਰਾਮਪੁਰ ਛੰਨਾਂ ਨੇ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਨੂੰ 4-1 ਗੋਲਾਂ ਨਾਲ ਹਰਾ ਕੇ ਖਿਤਾਬੀ ਭੇੜ ਲਈ ਕੁਆਲੀਫਾਈ ਕੀਤਾ।
                 ਅੱਜ ਦੇ ਮੈਚਾਂ ਦੌਰਾਨ  ਸਰਦਾਰ ਮਨਦੀਪ ਸਿੰਘ ਸਿੱਧੂ ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਲੈਫਟੀਨੈਂਟ ਜਨਰਲ ਸਰਦਾਰ ਜਗਬੀਰ ਸਿੰਘ ਚੀਮਾ ਉਪ ਕੁਲਪਤੀ ਸਪੋਰਟਸ ਯੂਨੀਵਰਸਿਟੀ ਪਟਿਆਲਾ, ਦਲਜੀਤ ਸਿੰਘ ਭੋਲਾ ਗਰੇਵਾਲ ਵਿਧਾਇਕ ਹਲਕਾ ਪੂਰਬੀ ਲੁਧਿਆਣਾ, ਉਲੰਪੀਅਨ ਰਜਿੰਦਰ ਸਿੰਘ ਸੀਨੀਅਰ ਸਾਬਕਾ ਕੋਚ ਭਾਰਤੀ ਹਾਕੀ ਟੀਮ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਦੇ ਨਾਲ ਜਾਣ-ਪਹਿਚਾਣ ਕੀਤੀ।  ਇਸ ਮੌਕੇ ਪੁਲੀਸ ਕਮਿਸ਼ਨਰ ਸਰਦਾਰ ਮਨਦੀਪ ਸਿੰਘ ਸਿੱਧੂ ਅਤੇ ਸਪੋਰਟਸ ਯੂਨੀਵਰਸਿਟੀ ਦੇ ਉਪ ਕੁਲਪਤੀ ਜਗਬੀਰ ਸਿੰਘ ਚੀਮਾ  ਨੇ ਜਰਖੜ ਅਕੈਡਮੀ ਦੇ ਖੇਡਾਂ ਦੀ ਬੇਹਤਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ  ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ । ਇਸ ਮੌਕੇ ਓਲੰਪੀਅਨ ਰਾਜਿੰਦਰ ਸਿੰਘ ਸੀਨੀਅਰ, ਇਸ਼ਫਾਕ ਖ਼ਾਨ ਰਾਉਂਡ ਗਲਾਸ, ਕ੍ਰਿਸ਼ਨ ਨਾਰੀਆ ਐਮ ਡੀ ਨੜਿਆ ਇੰਡਟਰੀਜ਼, ਅਮਰਿੰਦਰ ਸਿੰਘ ਖੇਡ ਅਫ਼ਸਰ ਊਰਜਾ ਨਿਗਮ ਪਟਿਆਲਾ, ਪ੍ਰਭਦੀਪ ਸਿੰਘ ਨੱਥੋਵਾਲ ਡੀ ਪੀ ਆਰ ਓ ਪੰਜਾਬ ਸਰਕਾਰ, ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ  ਜਗਦੀਪ ਸਿੰਘ ਕਾਹਲੋ ਜਨਰਲ ਸਕੱਤਰ, ਪ੍ਰੋ ਰਜਿੰਦਰ ਸਿੰਘ,ਜਸਪਾਲ ਸਿੰਘ, ਕੁਲਦੀਪ ਸਿੰਘ ਲੁਧਿਆਣਾ, ਪਰਮਜੀਤ ਸਿੰਘ ਨੀਟੂ, ਰਛਪਾਲ ਸਿੰਘ ਨਾਗੀ,ਅਜੀਤ ਸਿੰਘ ਲਾਦੀਆਂ ,ਰਣਜੀਤ ਸਿੰਘ ਕਲਸੀ,ਸ਼ਿੰਗਾਰਾ ਸਿੰਘ ਜਰਖੜ, ਤਜਿੰਦਰ ਸਿੰਘ ਜਰਖੜ,  ਸੰਦੀਪ ਸਿੰਘ ਪੰਧੇਰ,ਬੂਟਾ ਸਿੰਘ ਸਿੱਧੂ ਦੋਰਾਹਾ, ਪਹਿਲਵਾਨ ਹਰਮੇਲ ਸਿੰਘ ਕਾਲਾ , ਸਾਹਿਬਜੀਤ ਸਿੰਘ ਜਰਖੜ ,  ਕੋਚ ਹਰਮਿੰਦਰ ਪਾਲ ਸਿੰਘ, ਗੁਰਤੇਜ ਸਿੰਘ ਬੋਰਹਾਈ , ਗੁਰਸਤਿੰਦਰ ਸਿੰਘ ਪਰਗਟ , ਦਲਵੀਰ ਸਿੰਘ ਜਰਖੜ, ਬਾਬਾ ਰੁਲਦਾ ਸਿੰਘ,  ਮਨਜੀਤ ਸਿੰਘ ਡਾਂਗੋਰਾ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜਰ ਸਨ।

Leave a comment