#PUNJAB

ਕੋਟਕਪੂਰਾ ਗੋਲੀਕਾਂਡ: ‘ਸਿਟ’ ਵੱਲੋਂ ਸ਼ੱਕੀ ਵਿਅਕਤੀ ਦੀ ਪਛਾਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ

ਚੰਡੀਗੜ੍ਹ, 6 ਮਾਰਚ (ਪੰਜਾਬ ਮੇਲ)- ਕੋਟਕਪੂਰਾ ਗੋਲੀਕਾਂਡ ਸੰਬੰਧੀ ਜਾਂਚ ਕਰ ਰਹੀ ‘ਸਿਟ’ ਦੇ ਮੁਖੀ ਐੱਲ.ਕੇ. ਯਾਦਵ ਏ.ਡੀ.ਜੀ.ਪੀ. ਨੇ ਇਕ ਸ਼ੱਕੀ ਵਿਅਕਤੀ ਦੀ ਪਛਾਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਗੋਲੀਕਾਂਡ ਘਟਨਾ ਤੋਂ ਕੁਝ ਕੁ ਮਿੰਟ ਪਹਿਲਾਂ ਸੀ.ਸੀ.ਟੀ.ਵੀ. ਕੈਮਰੇ ਦੀ ਤਸਵੀਰ ਜਾਰੀ ਕਰਦਿਆਂ ਯਾਦਵ ਨੇ ਕਿਹਾ ਕਿ ਨਾਮ ਸਿਮਰਨ ਕਰ ਰਹੀਆਂ ਸੰਗਤਾਂ ਦੇ ਨਾਲ ਹੀ ਇਕ ਪਾਸੇ ਇਕ ਗੈਰ-ਸਿੱਖ ਲੱਗਦਾ ਨੌਜਵਾਨ ਬੇਸਬਾਲ ਲੈ ਕੇ ਸੰਗਤਾਂ ਦੇ ਆਲੇ-ਦੁਆਲੇ ਘੁੰਮਦਾ ਨਜ਼ਰ ਆ ਰਿਹਾ ਹੈ। ‘ਸਿਟ’ ਮੁਖੀ ਨੇ ਕਿਹਾ ਕਿ ਇਸ ਵਿਅਕਤੀ ਦੀ ਪਛਾਣ ਦੱਸਣ ਵਾਲੇ ਦਾ ਨਾਂਅ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਯਾਦਵ ਨੇ ਇਲਾਕਾ ਵਾਸੀਆਂ ਅਤੇ ਆਮ ਲੋਕਾਂ ਤੋਂ ਰਿਪੋਰਟ ਤਿਆਰ ਕਰਨ ਲਈ ਸਹਿਯੋਗ ਦੀ ਅਪੀਲ ਕੀਤੀ ਹੈ।

Leave a comment