#INDIA

1.34 ਕਰੋੜ ਗੈਰ-ਪ੍ਰਵਾਸੀ ਭਾਰਤੀਆਂ (ਐਨ.ਆਰ.ਆਈਜ਼) ਵਿਚੋਂ 66 ਫ਼ੀਸਦੀ ਤੋਂ ਵੱਧ ਖਾੜੀ ਦੇਸ਼ਾਂ ਯੂ.ਏ.ਈ., ਸਾਊਦੀ ਅਰਬ, ਕੁਵੈਤ, ਕਤਰ, ਓਮਾਨ ਅਤੇ ਬਹਿਰੀਨ ਵਿਚ ਰਹਿੰਦੇ : ਆਰ.ਟੀ.ਆਈ

ਨਾਗਪੁਰ, 27 ਜੁਲਾਈ (ਪੀ. ਟੀ. ਆਈ.)-ਵਿਦੇਸ਼ ਮੰਤਰਾਲੇ ਨੇ ਇਕ ਆਰ.ਟੀ.ਆਈ. ਦੇ ਜਵਾਬ ‘ਚ ਦੱਸਿਆ ਕਿ ਅੰਦਾਜ਼ਨ 1.34 ਕਰੋੜ ਗੈਰ-ਪ੍ਰਵਾਸੀ ਭਾਰਤੀਆਂ (ਐਨ.ਆਰ.ਆਈਜ਼) ਵਿਚੋਂ 66 ਫ਼ੀਸਦੀ ਤੋਂ ਵੱਧ ਖਾੜੀ ਦੇਸ਼ਾਂ ਯੂ.ਏ.ਈ., ਸਾਊਦੀ ਅਰਬ, ਕੁਵੈਤ, ਕਤਰ, ਓਮਾਨ ਅਤੇ ਬਹਿਰੀਨ ਵਿਚ ਰਹਿੰਦੇ ਹਨ | ਮੰਤਰਾਲੇ ਨੇ ਕਿਹਾ ਕਿ ਇਹ ਅੰਕੜੇ ਮਾਰਚ 2022 ਤੱਕ ਦੇ ਹਨ | ਐਨ.ਆਰ.ਆਈ., ਇਕ ਭਾਰਤੀ ਨਾਗਰਿਕ ਹੈ, ਜੋ ਆਮ ਤੌਰ ‘ਤੇ ਭਾਰਤ ਤੋਂ ਬਾਹਰ ਰਹਿੰਦਾ ਹੈ ਅਤੇ ਇਕ ਭਾਰਤੀ ਪਾਸਪੋਰਟ ਰੱਖਦਾ ਹੈ | ਨਾਗਪੁਰ ਸਥਿਤ ਬੈਂਕਰ ਅਭੈ ਕੋਲਾਰਕਰ ਨੇ ਕਿਹਾ ਕਿ ਉਸ ਨੇ ਕੁਝ ਮਹੀਨੇ ਪਹਿਲਾਂ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਦੇ ਤਹਿਤ ਭਾਰਤੀ ਮੂਲ ਦੇ ਲੋਕਾਂ ਅਤੇ ਵਿਅਕਤੀਆਂ ਨਾਲ ਸੰਬੰਧਿਤ ਡੇਟਾ ਮੰਗਿਆ ਸੀ ਅਤੇ ਮੰਤਰਾਲੇ ਦਾ ਜਵਾਬ ਜੂਨ ਦੇ ਆਖਰੀ ਹਫ਼ਤੇ ਉਨ੍ਹਾਂ ਕੋਲ ਪਹੁੰਚਿਆ ਹੈ | ਮੰਤਰਾਲੇ ਨੇ ਦੱਸਿਆ ਕਿ ਅੰਦਾਜ਼ਨ 1.34 ਕਰੋੜ ਭਾਰਤੀ 210 ਦੇਸ਼ਾਂ ਵਿਚ ਰਹਿੰਦੇ ਹਨ ਤੇ ਇਨ੍ਹਾਂ ‘ਚੋਂ 88.8 ਲੱਖ ਐਨ.ਆਰ.ਆਈ. ਖਾੜੀ ਦੇ ਛੇ ਦੇਸ਼ਾਂ ਵਿਚ ਰਹਿੰਦੇ ਹਨ, ਜਿਨ੍ਹਾਂ ‘ਚ 34.1 ਲੱਖ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), 25.9 ਲੱਖ ਸਾਊਦੀ ਅਰਬ, ਕੁਵੈਤ ਵਿਚ 10.2 ਲੱਖ, ਕਤਰ ਵਿਚ 7.4 ਲੱਖ, ਓਮਾਨ ਵਿਚ 7.7 ਅਤੇ ਬਹਿਰੀਨ ਵਿਚ 3.2 ਲੱਖ ਲੋਕ ਰਹਿੰਦੇ ਹਨ | ਆਰ.ਟੀ.ਆਈ. ਅਨੁਸਾਰ ਅਮਰੀਕਾ ਵਿਚ 12.8 ਲੱਖ, ਯੂ.ਕੇ. ਦੀ ਇਹ ਗਿਣਤੀ 3.5 ਲੱਖ, ਆਸਟ੍ਰੇਲੀਆ ਲਈ 2.4 ਲੱਖ, ਮਲੇਸ਼ੀਆ ਲਈ 2.2 ਲੱਖ ਅਤੇ ਕੈਨੇਡਾ ਲਈ 1.7 ਲੱਖ ਹੈ | ਹਾਲਾਂਕਿ, ਖਾੜੀ ਦੇਸ਼ਾਂ ਵਿਚ ਬਹੁਤ ਘੱਟ ਪੀ.ਆਈ.ਓ. ਹਨ, ਜਦੋਂਕਿ ਅਮਰੀਕਾ ਵਿਚ ਅਜਿਹੇ ਵਿਅਕਤੀ ਵਧੇਰੇ ਹਨ | ਇਕ ਪੀ.ਆਈ.ਓ. ਉਹ ਵਿਅਕਤੀ ਹੁੰਦਾ ਹੈ, ਜਿਸ ਦੇ ਪੂਰਵਜਾਂ ਵਿਚੋਂ ਕੋਈ ਇਕ ਭਾਰਤੀ ਨਾਗਰਿਕ ਸੀ ਅਤੇ ਜੋ ਵਰਤਮਾਨ ਵਿਚ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਜਾਂ ਰਾਸ਼ਟਰੀਅਤਾ ਰੱਖਦਾ ਹੈ, ਭਾਵ ਉਸ ਕੋਲ ਵਿਦੇਸ਼ੀ ਪਾਸਪੋਰਟ ਹੈ | ਆਰ.ਟੀ.ਆਈ. ਦੇ ਜਵਾਬ ਵਿਚ ਕਿਹਾ ਗਿਆ ਹੈ ਕਿ 31 ਲੱਖ ਨਾਲ ਅਮਰੀਕਾ ‘ਚ ਦੂਜੇ ਦੇਸ਼ਾਂ ਦੇ

Leave a comment