#AMERICA

ਸਿਡਨੀ ਕ੍ਰਿਕਟ ਗਰਾਊਂਡ ਦੇ ਗੇਟ ਦਾ ਨਾਮ ਤੇਂਦੁਲਕਰ ਦੇ ਨਾਂ ‘ਤੇ ਰੱਖਿਆ

ਸਿਡਨੀ, 24 ਅਪ੍ਰੈਲ (ਪੰਜਾਬ ਮੇਲ)- ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦੇ 50ਵੇਂ ਜਨਮ ਦਿਨ ਮੌਕੇ ਸਿਡਨੀ ਕ੍ਰਿਕਟ ਗਰਾਊਂਡ (ਐੱਸ.ਸੀ.ਜੀ.) ਵਿਚ ਅੱਜ ਉਨ੍ਹਾਂ ਦੇ ਨਾਮ ‘ਤੇ ਇੱਕ ਗੇਟ ਦਾ ਨਾਮਕਰਨ ਕੀਤਾ ਗਿਆ। ਤੇਂਦੁਲਕਰ ਅੱਜ 50 ਸਾਲ ਦਾ ਹੋ ਗਿਆ ਹੈ। ਉਸ ਨੇ ਐੱਸ.ਸੀ.ਜੀ. ਵਿਚ ਪੰਜ ਟੈਸਟ ਮੈਚਾਂ ਵਿਚ 157 ਦੀ ਔਸਤ ਨਾਲ 785 ਦੌੜਾਂ ਬਣਾਈਆਂ। ਇੱਥੇ ਉਸ ਦਾ ਸਭ ਤੋਂ ਵੱਧ ਸਕੋਰ ਨਾਬਾਦ 241 ਰਿਹਾ। ਤੇਂਦੁਲਕਰ ਨੇ ਭਾਰਤ ਦੇ ਬਾਹਰ ਐੱਸ.ਸੀ.ਜੀ. ਨੂੰ ਆਪਣਾ ਮਨਪਸੰਦ ਕ੍ਰਿਕਟ ਮੈਦਾਨ ਕਰਾਰ ਦਿੱਤਾ।

Leave a comment