ਲਾਸ ਏਂਜਲਸ (ਅਮਰੀਕਾ), 13 ਮਾਰਚ (ਪੰਜਾਬ ਮੇਲ)- ਤਾਮਿਲ ਭਾਸ਼ਾ ਦੀ ਦਸਤਾਵੇਜ਼ੀ ਫਿਲਮ ‘ਦਿ ਐਲੀਫੈਂਟ ਵਿਸਪਰਜ਼’ ਨੇ ‘ਡਾਕੂਮੈਂਟਰੀ ਸ਼ਾਰਟ ਸਬਜੈੱਕਟ’ ਸ਼੍ਰੇਣੀ ਵਿਚ ਭਾਰਤ ਦਾ ਪਹਿਲਾ ਆਸਕਰ ਜਿੱਤਿਆ ਹੈ। ਓ.ਟੀ.ਟੀ. ਪਲੇਟਫਾਰਮ ‘ਨੈੱਟਫਲਿਕਸ’ ਦੀ ਇਹ ਦਸਤਾਵੇਜ਼ੀ ਦਾ ਨਿਰਦੇਸ਼ਨ ਕਾਰਤਿਕੀ ਗੋਂਸਾਲਵੇਜ਼ ਨੇ ਕੀਤਾ ਹੈ। ਕਾਰਤੀਕੀ ਗੋਂਸਾਲਵੇਜ਼ ਨੇ ਪੁਰਸਕਾਰ ਸਵੀਕਾਰ ਕਰਦੇ ਹੋਏ, ਇਸ ਨੂੰ ਆਪਣੀ ਮਾਤ ਭੂਮੀ ਭਾਰਤ ਨੂੰ ਸਮਰਪਿਤ ਕੀਤਾ। ਗੋਂਸਾਲਵੇਜ਼ ਨੇ ਅਕੈਡਮੀ ਐਵਾਰਡ ਲਈ ਨਿਰਮਾਤਾ ਗੁਨੀਤ ਮੋਂਗਾ ਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ।
ਭਾਰਤ ਦੀ ‘ਦਿ ਐਲੀਫੈਂਟ ਵਿਸਪਰਜ਼’ ਨੇ ਜਿੱਤਿਆ ਸਰਵੋਤਮ ਡਾਕੂਮੈਂਟਰੀ ਆਸਕਰ ਪੁਰਸਕਾਰ
