#AMERICA

ਪਾਰਕਲੈਂਡ ਸਕੂਲ ‘ਚ ਹੋਈ ਗੋਲੀਬਾਰੀ ਦੇ ਮਾਮਲੇ ‘ਚ ਦੋਸ਼ੀ ਨੂੰ ਉਮਰ ਭਰ ਲਈ ਕੈਦ

ਸੈਕਰਾਮੈਂਟੋ, 17 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪਾਰਕਲੈਂਡ (ਫਲੋਰਿਡਾ) ਦੇ ਮਰਜੋਰੀ ਸਟੋਨਮੈਨ ਡਗਲਸ ਹਾਈ ਸਕੂਲ ਵਿਚ 2018 ਵਿਚ ਹੋਈ ਫਾਇਰਿੰਗ ਜਿਸ ਵਿਚ 17 ਲੋਕ ਮਾਰੇ ਗਏ ਸਨ, ਦੇ ਮਾਮਲੇ ਵਿਚ ਦੋਸ਼ੀ ਨੂੰ ਉਮਰ ਭਰ ਲਈ ਬਿਨਾਂ ਪੈਰੋਲ ਦੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿਊਰੀ ਮੈਂਬਰਾਂ ਵਿਚ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਬਾਰੇ ਸਹਿਮਤੀ ਨਹੀਂ ਬਣੀ ਤੇ ਜਿਊਰੀ ਮੈਂਬਰਾਂ ਨੇ ਦੋਸ਼ੀ ਦੀ ਦਿਮਾਗੀ ਹਾਲਤ ਤੇ ਬਚਾਅ ਪੱਖ ਦੀਆਂ ਹੋਰ ਦਲੀਲਾਂ ਦੇ ਮੱਦੇਨਜਰ 9-3 ਦੇ ਫਰਕ ਨਾਲ ਮੌਤ ਦੀ ਸਜ਼ਾ ਰੱਦ ਕਰ ਦਿੱਤੀ, ਜਿਸ ਦਾ ਅਰਥ ਹੈ ਕਿ ਦੋਸ਼ੀ ਨੂੰ ਉਮਰ ਭਰ ਲਈ ਜੇਲ੍ਹ ਵਿਚ ਰਹਿਣਾ ਪਵੇਗਾ। ਪੀੜਤਾਂ ਨੇ ਇਸ ਫੈਸਲੇ ਨਾਲ ਅਸਹਿਮਤੀ ਪ੍ਰਗਟਾਈ ਹੈ। ਟੋਨੀ ਮੋਨਟਾਲਟੋ ਨਾਮੀ ਵਿਅਕਤੀ ਜਿਸ ਦੀ 14 ਸਾਲ ਧੀ ਇਸ ਫਾਇਰਿੰਗ ਵਿਚ ਮਾਰੀ ਗਈ ਸੀ, ਨੇ ਕਿਹਾ ਹੈ ਕਿ ਇਹ ਬਹੁਤ ਮੰਦਭਾਗਾ ਫੈਸਲਾ ਹੈ। ਉਸ ਨੇ ਆਪਣੀ ਪ੍ਰਤੀਕ੍ਰਿਆ ਵਿਚ ਕਿਹਾ ਹੈ ਕਿ ਸਾਡੀ ਨਿਆਂ ਪ੍ਰਣਾਲੀ ਫੇਲ ਹੋ ਗਈ ਹੈ।

Leave a comment