– ਪਰਿਵਾਰ ਵੱਲੋਂ ਮ੍ਰਿਤਕ ਦੇਹ ਲਿਆਉਣ ਦੀ ਮੰਗ
ਰਈਆ, 3 ਜੁਲਾਈ (ਪੰਜਾਬ ਮੇਲ)- ਪਿੰਡ ਬੁੱਢਾ-ਥੇਹ ਦੇ ਇੱਕ ਨੌਜਵਾਨ ਦੀ ਜਰਮਨੀ ਵਿਚ ਝੀਲ ‘ਚ ਡੁੱਬਣ ਨਾਲ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ। ਮ੍ਰਿਤਕ ਦੇ ਪਰਿਵਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੁੱਢਾ-ਥੇਹ (ਬਿਆਸ) ਦਾ 17 ਸਾਲਾ ਨੌਜਵਾਨ ਹਰਸ਼ਪ੍ਰੀਤ ਸਿੰਘ, ਕਰੀਬ ਇੱਕ ਸਾਲ ਪਹਿਲਾਂ ਆਪਣੇ ਪਿਤਾ ਕੁਲਦੀਪ ਸਿੰਘ ਢਿੱਲੋਂ ਨੂੰ ਮਿਲਣ ਗਿਆ ਸੀ। ਉਸ ਦੇ ਪਿਤਾ ਕਰੀਬ 7 ਸਾਲਾਂ ਤੋਂ ਉੱਥੇ ਹੀ ਕੰਮ ਕਰ ਰਹੇ ਹਨ। 30 ਜੂਨ ਦੀ ਸ਼ਾਮ ਨੂੰ ਹਰਸ਼ ਆਪਣੇ ਦੋਸਤਾਂ ਨਾਲ ਝੀਲ ‘ਤੇ ਘੁੰਮਣ ਗਿਆ ਸੀ, ਜਿੱਥੇ ਨਹਾਉਂਦੇ ਸਮੇਂ ਝੀਲ ਵਿਚ ਡੁੱਬਣ ਨਾਲ ਉਸ ਦੀ ਮੌਤ ਹੋ ਗਈ।
ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਦੋਸਤਾਂ ਨੇ ਬਚਾਅ ਕਾਰਜ ਟੀਮਾਂ ਨਾਲ ਮਿਲ ਕੇ ਕਾਫ਼ੀ ਮੁਸ਼ੱਕਤ ਮਗਰੋਂ ਮ੍ਰਿਤਕ ਦੇਹ ਬਾਹਰ ਕੱਢੀ। ਇਹ ਦੁਖਦਾਈ ਖ਼ਬਰ ਪਿੰਡ ਵਿਚ ਮਿਲਣ ‘ਤੇ ਸੋਗ ਦਾ ਮਾਹੌਲ ਛਾ ਗਿਆ।
ਜਰਮਨੀ ਵਿਚ ਪੰਜਾਬੀ ਨੌਜਵਾਨ ਦੀ ਝੀਲ ‘ਚ ਡੁੱਬਣ ਨਾਲ ਮੌਤ

