#CANADA

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ‘ਚਰਨ ਸਿੰਘ ਦਾ ਕਾਵਿ ਸੰਸਾਰ’ ਪੁਸਤਕ ਰਿਲੀਜ਼

ਸਰੀ, 19 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)- ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪ੍ਰਸਿੱਧ ਪੰਜਾਬੀ ਸ਼ਾਇਰ ਚਰਨ ਸਿੰਘ ਦੀ ਸਮੁੱਚੀ ਕਵਿਤਾ ਉਪਰ ਡਾ. ਜੋਗਿੰਦਰ ਸਿੰਘ ਕੈਰੋਂ ਵੱਲੋਂ ਲਿਖੀ ਗਈ ਆਲੋਚਨਾਤਮਿਕ ਪੁਸਤਕ ”ਚਰਨ ਸਿੰਘ ਦਾ ਕਾਵਿ ਸੰਸਾਰ” ਰਿਲੀਜ਼ ਕਰਨ ਲਈ ਸੀਨੀਅਰ ਸਿਟੀਜ਼ਨ ਸੈਂਟਰ, ਸਰੀ ਵਿਖੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਸਕੱਤਰ ਪਲਵਿੰਦਰ ਸਿੰਘ ਰੰਧਾਵਾ, ਸ਼ਾਇਰ ਚਰਨ ਸਿੰਘ ਅਤੇ ਹਰਚੰਦ ਸਿੰਘ ਬਾਗੜੀ ਨੇ ਕੀਤੀ। ਇਹ ਸਮਾਗਮ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਵੀ ਸਮਰਪਿਤ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸੰਗੀਤ ਪ੍ਰੇਮੀ ਅਤੇ ਕਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜਗੀਰ ਸਿੰਘ ਜੌਹਲ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ। ਉਪਰੰਤ ਪ੍ਰਿਤਪਾਲ ਗਿੱਲ, ਪ੍ਰੋ. ਕਸ਼ਮੀਰਾ ਸਿੰਘ, ਸੁਰਜੀਤ ਸਿੰਘ ਮਾਧੋਪੁਰੀ ਨੇ ਪੁਸਤਕ ਬਾਰੇ ਆਪਣੇ ਪਰਚੇ ਪੜ੍ਹੇ ਅਤੇ ਇੰਦਰਪਾਲ ਸਿੰਘ ਸੰਧੂ ਨੇ ਡਾ. ਸ.ਪ. ਸਿੰਘ ਵੱਲੋਂ ਲਿਖਿਆ ਪਰਚਾ ਪੜ੍ਹਿਆ। ਸ਼ਾਇਰ ਚਰਨ ਸਿੰਘ ਨੇ ਵੀ ਇਸ ਪੁਸਤਕ ਬਾਰੇ ਵਿਚਾਰ ਪੇਸ਼ ਕੀਤੇ।
ਬਾਅਦ ਵਿਚ ਕਵੀ ਦਰਬਾਰ ਹੋਇਆ ਜਿਸ ਵਿਚ ਪ੍ਰਿਤਪਾਲ ਗਿੱਲ, ਮਨਜੀਤ ਸਿੰਘ ਮੱਲ੍ਹਾ, ਹਰਜੀਤ ਸਿੰਘ ਬੱਸੀ, ਦਵਿੰਦਰ ਕੌਰ ਜੌਹਲ, ਸੁਰਿੰਦਰ ਸਿੰਘ ਜੱਬਲ, ਕਰਮ ਸਿੰਘ ਹਕੀਰ, ਪਰਮਿੰਦਰ ਕੌਰ ਬਾਗੜੀ, ਗੁਰਮਿੰਦਰ ਸਿੱਧੂ, ਡਾ. ਬਲਦੇਵ ਸਿੰਘ ਖਹਿਰਾ, ਸੁਰਜੀਤ ਸਿੰਘ ਮਾਧੋਪੁਰੀ, ਪਲਵਿੰਦਰ ਸਿੰਘ ਰੰਧਾਵਾ, ਦਰਸ਼ਨ ਸੰਘਾ, ਹਰਚੰਦ ਸਿੰਘ ਬਾਗੜੀ, ਚਰਨ ਸਿੰਘ,  ਹਰਜਿੰਦਰ ਸਿੰਘ ਚੀਮਾ, ਇੰਦਰਜੀਤ ਸਿੰਘ ਧਾਮੀ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।
ਇਸ ਸਮਾਗਮ ਵਿਚ ਭੁਪਿੰਦਰ ਸਿੰਘ ਮੱਲ੍ਹੀ , ਡਾ. ਫਰੀਦ (ਲਾਹੌਰ), ਹਰਪਾਲ ਸਿੰਘ ਬਰਾੜ, ਹਰਬੰਸ ਕੌਰ ਬੈਂਸ, ਗੁਰਬਚਨ ਸਿੰਘ ਬਰਾੜ, ਗੁਰਮੀਤ ਸਿੰਘ ਸੇਖੋਂ, ਰਣਜੀਤ ਸਿੰਘ ਨਿੱਝਰ, ਪਾਲ ਬਿਲਗਾ, ਕੁਲਵਿੰਦਰ ਕੌਰ, ਪਵਿੱਤਰ ਕੌਰ ਬਰਾੜ, ਸਵਿੰਦਰ ਖੰਗੂੜਾ, ਕਿਰਪਾਲ ਸਿੰਘ ਪੰਧੇਰ, ਅਜੀਤ ਸਿੰਘ ਢੀਂਡਸਾ, ਅਵਤਾਰ ਸਿੰਘ ਢਿੱਲੋਂ, ਮਲਕੀਤ ਸਿੰਘ ਖੰਗੂੜਾ ਅਤੇ ਹੋਰ ਕਈ ਸ਼ਖ਼ਸੀਅਤਾਂ ਸ਼ਾਮਲ ਸਨ। ਸ਼ਾਇਰ ਚਰਨ ਸਿੰਘ ਨੇ ਸੀਨੀਅਰ ਸੈਂਟਰ ਦੇ ਅਹੁਦੇਦਾਰਾਂ ਨੂੰ ਇਹ ਪੁਸਤਕ ਭੇਂਟ ਕੀਤੀ। ਅੰਤ ਵਿਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭ ਦਾ ਧੰਨਵਾਦ ਕੀਤਾ।

Leave a comment