-ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐੱਸ.ਪੀ. ਸਿੰਘ ਉਬਰਾਏ ਦੇ ਪ੍ਰੇਰਣਾ ਸਦਕਾ ਮਾਤਾ-ਪਿਤਾ ਦੀ ਯਾਦ ‘ਚ ਮਾਨਵਤਾ ਨੂੰ ਕੀਤੀ ਸਮਰਪਿਤ
ਹੁਸ਼ਿਆਰਪੁਰ, 12 ਅਪ੍ਰੈਲ (ਪੰਜਾਬ ਮੇਲ)- ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐੱਸ.ਪੀ. ਸਿੰਘ ਉਬਰਾਏ ਦੀ ਪ੍ਰੇਰਣਾ ਸਦਕਾ ਕੈਲੀਫੋਰਨੀਆ ਨਿਵਾਸੀ ਹਰਜਿੰਦਰ ਸਿੰਘ ਧਾਮੀ ਨੇ ਟਰੱਸਟ ਦੇ ਦੁਆਬਾ ਜੋਨ ਦੇ ਪ੍ਰਧਾਨ ਅਮਰਜੋਤ ਸਿੰਘ, ਹੁਸ਼ਿਆਰਪੁਰ ਇਕਾਈ ਦੇ ਪ੍ਰਧਾਨ ਆਗਿਆਪਾਲ ਸਿੰਘ ਸਾਹਨੀ ਅਤੇ ਉਨ੍ਹਾਂ ਦੀ ਸਾਰੀ ਟੀਮ ਦੇ ਨਾਲ ਨਾਰਦ ਹਸਪਤਾਲ ਹੁਸ਼ਿਆਰਪੁਰ ਵਿਚ ਇੱਕ ਡਾਇਲਸਿਸ ਮਸ਼ੀਨ ਭੇਂਟ ਕੀਤੀ ਗਈ।
ਡੀ.ਸੀ. ਕੋਮਲ ਮਿੱਤਲ ਨੇ ਮਸ਼ੀਨ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐੱਸ.ਪੀ. ਸਿੰਘ ਉਬਰਾਏ ਦੀ ਮਾਨਵਤਾ ਦੀ ਸੇਵਾ ਲਈ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ, ਉਹ ਘੱਟ ਹੈ। ਉਨ੍ਹਾਂ ਨੇ ਹਰਜਿੰਦਰ ਸਿੰਘ ਧਾਮੀ, ਸੰਤੋਸ਼ ਧਾਮੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਇਸ ਨੇਕ ਕੰਮ ਲਈ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਧੰਨ ਹੈ ਉਹ ਮਾਤਾ-ਪਿਤਾ ਜਿਨ੍ਹਾਂ ਦੇ ਬੱਚੇ ਸਮਾਜਸੇਵਾ ਦੇ ਵਿਚ ਲੱਗੇ ਹੋਏ ਹਨ। ਅਮਰਜੀਤ ਸਿੰਘ ਪ੍ਰਧਾਨ ਦੁਆਬਾ ਜੋਨ ਨੇ ਡਾ. ਐੱਸ.ਪੀ. ਸਿੰਘ ਉਬਰਾਏ ਵੱਲੋਂ ਚਲਾਏ ਜਾ ਰਹੇ ਸਾਰੇ ਕੰਮਾਂ ਦਾ ਵਰਣਨ ਕਰਦੇ ਹੋਏ ਦੱਸਿਆ ਕਿ ਸਾਰੇ ਸੰਸਾਰ ਵਿਚ ਡਾ. ਉਬਰਾਏ ਦੇ ਨਾਲ ਲਗਭਗ 1600 ਸੇਵਾ ਕਰਨ ਵਾਲੇ ਲੋਕ ਫਰੀ ਸੇਵਾ ਕਰ ਰਹੇ ਹਨ। ਵਿਸ਼ੇਸ਼ ਰੂਪ ਵਿਚ ਪਟਿਆਲਾ ਤੋਂ ਆਏ ਹੋਏ ਡਾ. ਡੀ.ਐੱਸ. ਗਿੱਲ ਨੇ ਦੱਸਿਆ ਕਿ ਟਰੱਸਟ ਵੱਲੋਂ ਹੁਣ ਤੱਕ 580 ਦੇ ਲਗਭਗ ਫਰੀ ਅੱਖਾਂ ਦੇ ਕੈਂਪ ਲਗਾ ਕੇ, ਫਰੀ ਆਪਰੇਸ਼ਨ ਕਰਵਾ ਕੇ, ਰੋਗੀਆਂ ਨੂੰ ਨਵੀਂ ਜ਼ਿੰਦਗੀ ਦੇਣ ਦਾ ਉਪਰਾਲਾ ਕੀਤਾ ਗਿਆ ਹੈ। 100 ਦੇ ਲਗਭਗ ਸਨੀ ਉਬਰਾਏ ਲੈਬੋਰੇਟਰੀਆਂ ਵਿਚ ਬਹੁਤ ਹੀ ਘੱਟ ਕੀਮਤ ‘ਤੇ ਖੂਨ ਦੇ ਸਾਰੇ ਟੈਸਟ ਕੀਤੇ ਜਾ ਰਹੇ ਹਨ। ਭਵਿੱਖ ਵਿਚ ਐਕਸਰੇ ਮਸ਼ੀਨਾਂ ਅਤੇ ਦੰਦਾਂ ਦੀ ਦੇਖਭਾਲ ਲਈ ਹਸਪਤਾਲ ਖੋਲ੍ਹੇ ਜਾਣਗੇ।
ਉਨ੍ਹਾਂ ਡਾ. ਐੱਸ.ਕੇ. ਨਾਰਦ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਨਾਰਦ ਹਸਪਤਾਲ ਹੁਸ਼ਿਆਰਪੁਰ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।
ਇਸ ਮੌਕੇ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਹ ਮਸ਼ੀਨ ਉਹ ਆਪਣੇ ਪਿਤਾ ਸ. ਸਵਰਣ ਸਿੰਘ ਧਾਮੀ ਅਤੇ ਮਾਤਾ ਸ੍ਰੀਮਤੀ ਜਸਵੰਤ ਕੌਰ ਧਾਮੀ ਦੀ ਯਾਦ ਵਿਚ ਮਾਨਵਤਾ ਦੀ ਸੇਵਾ ਲਈ ਸਮਰਪਿਤ ਕਰ ਰਹੇ ਹਨ। ਇਸ ਮੌਕੇ ਡਾ. ਸੰਜੇ ਨਾਰਦ, ਅਰੁਣ ਜੈਨ, ਸੀਨੀਅਰ ਪ੍ਰਧਾਨ ਬਲਰਾਮ ਸਿੰਘ ਰੰਧਾਵਾ, ਨਰਿੰਦਰ ਸਿੰਘ, ਜਗਮੀਤ ਸਿੰਘ ਸੇਠੀ, ਲੈਫ. ਜਨਰਲ ਜੇ.ਐੱਸ. ਢਿੱਲੋਂ, ਨਰਿੰਦਰ ਤੂਰ, ਸੰਜੀਵ ਅਰੋੜਾ, ਰਾਕੇਸ਼ ਭਾਰਗਵ, ਦਿਲਰਾਜ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਜੰਡਾ, ਮੀਨਾਕਸ਼ੀ ਸ਼ਾਰਦਾ, ਰੈੱਡ ਕਰਾਸ ਦੇ ਸਾਬਕਾ ਸੈਕਟਰੀ ਨਰੇਸ਼ ਗੁਪਤਾ, ਹਰਮਿੰਦਰ ਦਿਉਲ ਅਤੇ ਹੋਰ ਵੀ ਕਈ ਸੱਜਣ ਹਾਜਰ ਸਨ।