-ਉਡਾਣ ‘ਚ 40 ਜਣੇ ਸਨ ਸਵਾਰ
ਨਵੀਂ ਦਿੱਲੀ, 11 ਸਤੰਬਰ (ਪੰਜਾਬ ਮੇਲ)- ਅਲਾਇੰਸ ਏਅਰਲਾਈਨ ਦੇ ਇਕ ਜਹਾਜ਼ ਨੂੰ ਅੱਜ ਇੱਥੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਦੁਪਹਿਰ ਸਮੇਂ ਹੰਗਾਮੀ ਹਾਲਾਤ ‘ਚ ਉਤਾਰਨਾ ਪਿਆ। ਇਹ ਐਮਰਜੈਂਸੀ ਲੈਂਡਿੰਗ ਜਹਾਜ਼ ਦਾ ਇੰਜਣ ਫੇਲ੍ਹ ਹੋਣ ਕਾਰਨ ਕਰਨੀ ਪਈ। ਇਸ ਵੇਲੇ ਇਸ ਜਹਾਜ਼ ‘ਚ ਲਗਪਗ 40 ਵਿਅਕਤੀ ਸਵਾਰ ਸਨ। ਇਕ ਸੂਤਰ ਨੇ ਦੱਸਿਆ ਕਿ ਜਹਾਜ਼ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰ ਗਿਆ।
ਇਹ ਏਅਰਲਾਈਨ ਏ.ਟੀ.ਆਰ. 72-600, ਦੋ-ਇੰਜਣ ਵਾਲੇ ਟਰਬੋਪਰੌਪ ਜਹਾਜ਼ ਨਾਲ ਪ੍ਰਯਾਗਰਾਜ ਤੋਂ ਕੌਮੀ ਰਾਜਧਾਨੀ ਲਈ ਉਡਾਣ 9ਆਈ 698 ਦਾ ਸੰਚਾਲਨ ਕਰ ਰਹੀ ਸੀ। ਸੂਤਰ ਨੇ ਦੱਸਿਆ ਕਿ ਜਹਾਜ਼ ਵਿਚ ਲਗਪਗ 40 ਲੋਕ ਸਵਾਰ ਸਨ ਤੇ ਇਸ ਨੂੰ ਹੰਗਾਮੀ ਹਾਲਾਤ ‘ਚ ਉਤਾਰਨਾ ਪਿਆ, ਕਿਉਂਕਿ ਇਸ ਦਾ ਇੱਕ ਇੰਜਣ ਕੰਮ ਨਹੀਂ ਕਰ ਰਿਹਾ ਸੀ। ਫਲਾਈਟ ਟਰੈਕਿੰਗ ਵੈੱਬਸਾਈਟ ਫਲਾਈਟਰਾਡਾਰ24 ਡੌਟ ਕੌਮ ‘ਤੇ ਉਪਲਬਧ ਜਾਣਕਾਰੀ ਅਨੁਸਾਰ ਜਹਾਜ਼ ਦੁਪਹਿਰ ਕਰੀਬ 2.15 ਵਜੇ ਦਿੱਲੀ ਹਵਾਈ ਅੱਡੇ ‘ਤੇ ਉਤਰਿਆ। ਅਲਾਇੰਸ ਏਅਰ ਵੱਲੋਂ ਇਸ ਸਬੰਧ ਵਿਚ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ।
ਸੂਤਰਾਂ ਅਤੇ ਏਅਰਲਾਈਨ ਦੇ ਬੁਲਾਰੇ ਵੱਲੋਂ ਦਿੱਤੇ ਗਏ ਬਿਆਨ ਮੁਤਾਬਕ, ਜਹਾਜ਼ ਵਿਚ ਕੁੱਲ 40 ਯਾਤਰੀ ਅਤੇ 4 ਅਮਲੇ ਦੇ ਮੈਂਬਰ ਯਾਨੀ ਕੁੱਲ 44 ਲੋਕ ਸਵਾਰ ਸਨ। ਦਿੱਲੀ ਪਹੁੰਚਣ ਵੇਲੇ ਪਾਇਲਟ ਨੇ ਖੱਬੇ ਪਾਸੇ ਵਾਲੇ ਇੰਜਣ ਵਿਚ ਤੇਲ ਦਾ ਦਬਾਅ ਘੱਟ ਹੋਣ ਕਾਰਨ ਤਰਜੀਹੀ ਲੈਂਡਿੰਗ ਕਰਨ ਦੀ ਬੇਨਤੀ ਕੀਤੀ ਸੀ, ਹਾਲਾਂਕਿ ਫ਼ਲਾਈਟ ਦੇ ਅਮਲੇ ਵੱਲੋਂ ਕੋਈ ਐਮਰਜੈਂਸੀ ਘੋਸ਼ਿਤ ਨਹੀਂ ਕੀਤੀ ਗਈ ਸੀ। ਉਡਾਣ ਟਰੈਕਿੰਗ ਵੈੱਬਸਾਈਟ ਦੇ ਹਿਸਾਬ ਨਾਲ ਇਹ ਜਹਾਜ਼ ਦੁਪਹਿਰ ਕਰੀਬ 2:15 ਵਜੇ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰ ਗਿਆ ਅਤੇ ਸਾਰੇ ਯਾਤਰੀ ਆਰਾਮ ਨਾਲ ਹੇਠਾਂ ਉਤਰ ਗਏ। ਇਸ ਘਟਨਾ ਤੋਂ ਬਾਅਦ ਇੰਜੀਨੀਅਰਾਂ ਦੀ ਟੀਮ ਵੱਲੋਂ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਅਲਾਇੰਸ ਏਅਰ ਦਾ ਇੰਜਣ ਖਰਾਬ ਹੋਣ ਕਾਰਨ ਦਿੱਲੀ ਕੌਮਾਂਤਰੀ ਹਵਾਈ ਅੱਡੇ ‘ਤੇ ਹੋਈ ਐਮਰਜੈਂਸੀ ਲੈਂਡਿੰਗ

