#AMERICA

ਅਮਰੀਕੀ ਖੁਫੀਆ ਏਜੰਸੀ ਦਾ ਦਾਅਵਾ; ਰੂਸ-ਯੂਕਰੇਨ ਜੰਗ ‘ਚ ਮਾਰੇ ਗਏ ਇਕ ਲੱਖ ਤੋਂ ਵੱਧ ਰੂਸੀ ਫੌਜੀ

ਵਾਸ਼ਿੰਗਟਨ, 4 ਮਈ (ਪੰਜਾਬ ਮੇਲ)- ਅਮਰੀਕਾ ਦੀ ਖੁਫੀਆ ਏਜੰਸੀ ਨੇ ਰੂਸ-ਯੂਕਰੇਨ ਜੰਗ ਨੂੰ ਲੈ ਕੇ ਨਵੀਂ ਜਾਣਕਾਰੀ ਜਾਰੀ ਕੀਤੀ ਹੈ। ਖੁਫੀਆ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਸ ਜੰਗ ਵਿਚ ਹੁਣ ਤੱਕ ਰੂਸ ਦੇ ਇਕ ਲੱਖ ਤੋਂ ਵੱਧ ਫੌਜੀ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਅੱਧੇ ਤੋਂ ਵੱਧ ਪ੍ਰਾਈਵੇਟ ਮਿਲਟਰੀ ਗਰੁੱਪ ਵੈਂਗਰ ਦੇ ਲੜਾਕੂ ਸਨ, ਜੋ ਯੂਕਰੇਨ ਦੇ ਬਖਮੁਤ ਇਲਾਕੇ ਵਿਚ ਲੜਦੇ ਹੋਏ ਆਪਣੀ ਜਾਨ ਗੁਆ ਬੈਠੇ ਹਨ। ਇਸ ਦੇ ਨਾਲ ਹੀ ਪਿਛਲੇ 5 ਮਹੀਨਿਆਂ ‘ਚ 80 ਹਜ਼ਾਰ ਲੋਕ ਜ਼ਖਮੀ ਹੋਏ ਹਨ।
ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਜੌਨ ਕਿਰਬੀ ਨੇ ਇੰਟੈਲੀਜੈਂਸ ਨੂੰ ਦੱਸਿਆ ਕਿ ਪਿਛਲੇ 5 ਮਹੀਨਿਆਂ ‘ਚ 20 ਹਜ਼ਾਰ ਤੋਂ ਵੱਧ ਸੈਨਿਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਪਿਛਲੇ ਸਾਲ ਤੋਂ ਯੂਕਰੇਨ ਦੇ ਛੋਟੇ ਸ਼ਹਿਰਾਂ ‘ਤੇ ਕਬਜ਼ਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਬਖਮੁਤ ਵਿਚ 5 ਮਹੀਨਿਆਂ ਤੋਂ ਵੱਧ ਸਮੇਂ ਤੱਕ ਲੜਾਈ ਦੇ ਬਾਵਜੂਦ, ਰੂਸ ਨੇ ਬਹੁਤੀ ਸਫ਼ਲਤਾ ਹਾਸਲ ਨਹੀਂ ਕਰ ਸਕੀ ਹੈ।
ਦੂਜੇ ਪਾਸੇ ਜੌਹਨ ਕਿਰਬੀ ਨੇ ਦੱਸਿਆ ਕਿ ਰੂਸ ਬਖਮੁਤ ਰਾਹੀਂ ਯੂਕਰੇਨ ਦੇ ਡੋਨਬਾਸ ‘ਤੇ ਕਬਜ਼ਾ ਕਰਨ ‘ਚ ਪਿੱਛੇ ਹੈ। ਕਿਰਬੀ ਨੇ ਯੂਕਰੇਨੀ ਸੈਨਿਕਾਂ ਦੀ ਮੌਤ ਦਾ ਅੰਕੜਾ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਰੂਸ ਵੱਲੋਂ ਥੋਪੀ ਗਈ ਜੰਗ ਦਾ ਸ਼ਿਕਾਰ ਹਨ। ਜੌਹਨ ਕਿਰਬੀ ਨੇ ਦੱਸਿਆ ਕਿ ਰੂਸ ਨੇ ਆਪਣੇ ਹਥਿਆਰਾਂ ‘ਤੇ ਕਾਫੀ ਖਰਚ ਕੀਤਾ ਹੈ ਅਤੇ ਹੁਣ ਉਸ ਦੇ ਫੌਜੀ ਵੀ ਲੰਬੇ ਸਮੇਂ ਤੋਂ ਚੱਲੀ ਜੰਗ ਤੋਂ ਥੱਕ ਚੁੱਕੇ ਹਨ।
ਜ਼ੈਲੇਂਸਕੀ ਨੇ ਦੇਰ ਰਾਤ ਜਾਰੀ ਕੀਤੇ ਵੀਡੀਓ ਸੰਦੇਸ਼ਾਂ ਨੂੰ ਜਾਰੀ ਕਰਦਿਆਂ ਕਿਹਾ ਕਿ ਰੂਸੀ ਹਮਲੇ ਵਿਚ ਸਕੂਲ ਜਾ ਰਿਹਾ ਇਕ 14 ਸਾਲ ਦਾ ਬੱਚਾ ਵੀ ਮਾਰਿਆ ਗਿਆ। ਦੁਨੀਆਂ ਦੇ ਸਭ ਤੋਂ ਈਸਾਈ ਧਾਰਮਿਕ ਆਗੂ ਪੋਪ ਫਰਾਂਸਿਸ ਨੇ ਕਿਹਾ ਹੈ ਕਿ ਉਹ ਰੂਸ-ਯੂਕਰੇਨ ਜੰਗ ਨੂੰ ਰੋਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਗੱਲਬਾਤ ਤੋਂ ਬਿਨਾਂ ਸ਼ਾਂਤੀ ਕਾਇਮ ਨਹੀਂ ਰੱਖੀ ਜਾ ਸਕਦੀ। ਇਕ ਮਿਸ਼ਨ ਚੱਲ ਰਿਹਾ ਹੈ। ਇਸ ਨੂੰ ਹੁਣ ਜਨਤਕ ਨਹੀਂ ਕੀਤਾ ਜਾ ਸਕਦਾ।

Leave a comment