#AMERICA

ਅਮਰੀਕਾ ਵਿਚ ਹਿਰਨਾਂ ‘ਚ ਫੈਲ ਰਹੀ ‘ਜੌਂਬੀ’ ਬਿਮਾਰੀ!

– ਬਿਮਾਰੀ ਨੇ ਦੋ ਅਮਰੀਕੀ ਸ਼ਿਕਾਰੀਆਂ ਦੀ ਲਈ ਜਾਨ
– ਖਾਧਾ ਸੀ ਹਿਰਨ ਦਾ ਮਾਸ
ਟੈਕਸਾਸ, 19 ਅਪ੍ਰੈਲ (ਪੰਜਾਬ ਮੇਲ)- ਵਰਤਮਾਨ ਵਿਚ ਇੱਕ ਭਿਆਨਕ ਬਿਮਾਰੀ ਅਮਰੀਕਾ ‘ਚ ਹਿਰਨਾਂ ਨੂੰ ਤਬਾਹ ਕਰ ਰਹੀ ਹੈ। ਹਾਲਾਂਕਿ ਇਸ ਦਾ ਨਾਂ ਕ੍ਰੋਨਿਕ ਵੇਸਟਿੰਗ ਡਿਜ਼ੀਜ਼ ਹੈ ਪਰ ਲੋਕ ਇਸ ਨੂੰ ਜ਼ੋਂਬੀ ਡੀਅਰ ਡਿਜ਼ੀਜ਼ ਕਹਿ ਰਹੇ ਹਨ। ਇਹ ਹਿਰਨਾਂ ਦੀ ਆਬਾਦੀ ਵਿਚ ਬਹੁਤ ਹੀ ਚੁੱਪਚਾਪ ਅਤੇ ਤੇਜ਼ੀ ਨਾਲ ਫੈਲ ਰਿਹਾ ਹੈ। ਇਕ ਰਿਪੋਰਟ ਮੁਤਾਬਕ ਦੋ ਅਮਰੀਕੀ ਸ਼ਿਕਾਰੀਆਂ ਦੀ ਜ਼ੋਂਬੀ ਡੀਅਰ ਬੀਮਾਰੀ ਕਾਰਨ ਮੌਤ ਹੋ ਗਈ ਹੈ।
ਟੈਕਸਾਸ ਵਿਚ ਹੋਏ ਇਕ ਖੋਜ ਤੋਂ ਪਤਾ ਲੱਗਾ ਹੈ ਕਿ ‘ਜ਼ੌਂਬੀ ਡੀਅਰ’ ਬਿਮਾਰੀ, ਉਰਫ ਕ੍ਰੋਨਿਕ ਵੇਸਟਿੰਗ ਡਿਜ਼ੀਜ਼ ਨਾਲ ਮਰਨ ਵਾਲੇ ਪਹਿਲੇ ਅਮਰੀਕੀ ਵਿਅਕਤੀਆਂ ਨੇ ਸੰਕਰਮਿਤ ਹਿਰਨ ਦਾ ਮਾਸ ਖਾਧਾ ਸੀ। ਇਸ ਜ਼ੌਂਬੀ ਬਿਮਾਰੀ ਕਾਰਨ ਹਿਰਨ ਉਲਝਣ ਵਿੱਚ ਪੈ ਜਾਂਦੇ ਹਨ, ਲਾਰ ਟਪਕਾਉਂਦੇ ਹਨ ਅਤੇ ਮਨੁੱਖਾਂ ਤੋਂ ਉਨ੍ਹਾਂ ਦਾ ਡਰ ਖਤਮ ਹੋ ਜਾਂਦਾ ਹੈ। ਮਨੁੱਖਾਂ ਵਿਚ ਇਸ ਬਿਮਾਰੀ ਦੇ ਲਛਣ ਪਾਏ ਜਾਣ ‘ਤੇ ਦੇਖਿਆ ਗਿਆ ਕਿ ਉਨ੍ਹਾਂ ਵਿਚ ਅਚਾਨਕ ਡਰ ਖਤਮ ਹੋ ਜਾਂਦਾ ਹੈ, ਉਹ ਹਮਲਾਵਰ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਦੌਰੇ ਪੈਂਦੇ ਹਨ।
ਉੱਤਰੀ ਕੈਰੋਲੀਨਾ ਵਿਚ 24 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 2 ਸ਼ਿਕਾਰੀਆਂ ਨੇ ਮਰਨ ਤੋਂ ਪਹਿਲਾਂ ਹਿਰਨ ਦਾ ਮਾਸ ਖਾਧਾ ਸੀ ਅਤੇ ਬਾਅਦ ਵਿਚ ਉਨ੍ਹਾਂ ਅੰਦਰ ਗੰਭੀਰ ਲੱਛਣ ਦਿਖਾਈ ਦਿੱਤੇ। ਨਿਊਰੋਲੋਜੀ ਜਰਨਲ ਵਿਚ ਇੱਕ ਅਧਿਐਨ ਕ੍ਰੋਨਿਕ ਵੇਸਟਿੰਗ ਡਿਜ਼ੀਜ਼ ਦੇ ਘਾਤਕ ਖਤਰਿਆਂ ਨੂੰ ਦਰਸਾਉਂਦਾ ਹੈ, ਜੋ ਲਗਭਗ 100‚ ਘਾਤਕ ਹੈ, ਮਨੁੱਖਾਂ ਵਿਚ ਇਸਦੇ ਫੈਲਣ ਦਾ ਡਰ ਵਧ ਜਾਂਦਾ ਹੈ।