#AMERICA

ਅਮਰੀਕਾ ‘ਚ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਜੁੜਵੇਂ ਬੱਚਿਆਂ ਦੀ ਮੌਤ

ਸੈਕਰਾਮੈਂਟੋ, 15 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਦੋ ਜੁੜਵੇਂ ਬੱਚਿਆਂ ਦੀ 62 ਸਾਲ ਦੀ ਉਮਰ ਵਿਚ ਮੌਤ ਹੋ ਗਈ। ਗਿੰਨੀਜ਼ ਵਰਲਡ ਰਿਕਾਰਡ ਨੇ ਜੁੜਵੇਂ ਬੱਚਿਆਂ ਜੋ ਦੋਨੋਂ ਭੈਣਾਂ ਸਨ, ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਸਿਰ ਤੋਂ ਜੁੜੀਆਂ ਲੌਰੀ ਸ਼ੈਪਲ ਤੇ ਜਾਰਜ ਸ਼ੈਪਲ ਦੀ ਮੌਤ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਹਸਪਤਾਲ ਵਿਚ ਹੋਈ। 18 ਸਤੰਬਰ, 1961 ਵਿਚ ਪੈਦਾ ਹੋਈਆਂ ਲੌਰੀ ਤੇ ਜਾਰਜ ਦੀ ਖੋਪੜੀ ਆਪਸ ਵਿਚ ਜੁੜੀ ਹੋਈ ਸੀ ਤੇ ਉਨ੍ਹਾਂ ਦੀਆਂ ਖੂਨ ਦੀਆਂ ਨਾੜੀਆਂ ਤੇ ਦਿਮਾਗ ਦਾ 30 ਫੀਸਦੀ ਹਿੱਸਾ ਜੁੜਿਆ ਹੋਇਆ ਸੀ। 18 ਅਕਤੂਬਰ, 2023 ਨੂੰ ਦਾਅਵਾ ਕੀਤਾ ਗਿਆ ਸੀ ਕਿ ਇਹ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਜੁੜਵੇਂ ਬੱਚੇ ਹਨ।