#AMERICA

ਅਮਰੀਕਾ ‘ਚ ਭਾਰਤੀ-ਅਮਰੀਕੀ ਸਭ ਤੋਂ ਜ਼ਿਆਦਾ ਔਸਤ ਘਰੇਲੂ ਆਮਦਨ ਵਾਲੇ

– ਸਾਲਾਨਾ 83 ਲੱਖ ਰੁਪਏ ਤੋਂ ਵੱਧ ਹੈ ਕਮਾਈ
-ਭਾਰਤੀਆਂ ਦੀ ਔਸਤ ਘਰੇਲੂ ਆਮਦਨ 100500 ਡਾਲਰ
ਵਾਸ਼ਿੰਗਟਨ, 26 ਅਪ੍ਰੈਲ (ਪੰਜਾਬ ਮੇਲ) – ਯੂ.ਐੱਸ. ਸੈਂਸਿਸ ਬਿਊਰੋ ਦੇ ਅੰਕੜਿਆਂ ਮੁਤਾਬਕ ਭਾਰਤੀ-ਅਮਰੀਕੀ ਦੇਸ਼ ਵਿਚ ਸਭ ਤੋਂ ਜ਼ਿਆਦਾ ਔਸਤ ਘਰੇਲੂ ਆਮਦਨ ਵਾਲੇ ਹਨ। ਅੰਕੜਿਆਂ ਦੀ ਸਾਲਾਨਾ ਔਸਤ ਘਰੇਲੂ ਆਮਦਨ 83 ਲੱਖ ਰੁਪਏ ਤੋਂ ਜ਼ਿਆਦਾ ਅਤੇ ਆਪਣੇ ਸਮੂਹ ਦੀ ਆਬਾਦੀ ਵਿਚ 70 ਫ਼ੀਸਦੀ ਦੇ ਨੇੜੇ ਗ੍ਰੈਜੂਏਸ਼ਨ ਦੀਆਂ ਡਿਗਰੀਆਂ ਹਨ, ਜਦਕਿ ਅਮਰੀਕਾ ਵਿਚ ਇਹ ਰਾਸ਼ਟਰੀ ਔਸਤ ਸਿਰਫ਼ 28 ਫ਼ੀਸਦੀ ਹੈ।
ਭਾਰਤੀ ਕਿਉਂਕਿ ਚੰਗੀ ਸਿੱਖਿਆ ਨੂੰ ਮਹੱਤਵ ਦਿੰਦੇ ਹਨ ਅਤੇ ਇਸ ਲਈ ਸਭ ਤੋਂ ਸਿੱਖਿਅਤ ਜਾਤੀ ਸਮੂਹਾਂ ਵਿਚ ਸਭ ਤੋਂ ਉੱਪਰ ਹਨ। ਨਾਲ ਹੀ ਉਹ ਆਪਣੀਆਂ ਆਦਤਾਂ ‘ਚ ਕਿਫ਼ਾਇਤੀ ਹੋਣ ਦੇ ਨਾਲ-ਨਾਲ ਬਹੁਤ ਸਖ਼ਤ ਮਿਹਨਤ ਕਰਦੇ ਹਨ। ਆਈ.ਟੀ., ਇੰਜੀਨੀਅਰਿੰਗ ਅਤੇ ਮੈਡੀਕਲ ‘ਚ ਸਭ ਤੋਂ ਜ਼ਿਆਦਾ ਤਨਖ਼ਾਹ ਵਾਲੀਆਂ ਨੌਕਰੀਆਂ ਵੀ ਭਾਰਤੀਆਂ ਕੋਲ ਹੀ ਹਨ। ਏਸ਼ੀਆਈ-ਅਮਰੀਕੀਆਂ ਵਿਚ ਭਾਰਤੀ ਪ੍ਰਮੁੱਖ ਜਾਤੀ ਸਮੂਹ ਹਨ।
ਲਗਭਗ 42 ਲੱਖ ਦੀ ਆਬਾਦੀ ਦੇ ਨਾਲ ਭਾਰਤੀਆਂ ਦੀ ਔਸਤ ਘਰੇਲੂ ਆਮਦਨ 100500 ਡਾਲਰ ਹੈ। ਜੋ ਕਿ ਕੁਲ ਗਿਣਤੀ ਦੇ ਮੁਕਾਬਲੇ ਵਿਚ ਬਹੁਤ ਜ਼ਿਆਦਾ ਹੈ। ਲਗਭਗ 29 ਲੱਖ ਦੀ ਆਬਾਦੀ ਵਾਲੇ ਫਿਲੀਪਿਨੋ ਭਾਈਚਾਰੇ ਦੀ ਔਸਤ ਘਰੇਲੂ ਆਮਦਨ 83300 ਡਾਲਰ ਹੈ। 82500 ਡਾਲਰ ਦੀ ਔਸਤ ਆਮਦਨ ਦੇ ਨਾਲ ਤਾਈਵਾਨੀ ਭਾਈਚਾਰੇ ਵੀ ਪਿੱਛੇ ਨਹੀਂ ਹੈ। ਏਸ਼ੀਆਈ-ਅਮਰੀਕੀਆਂ ਵਿਚ ਸਭ ਤੋਂ ਘੱਟ ਕਮਾਈ ਕਰਨ ਵਾਲਾ ਜਾਤੀ ਸਮੂਹ ਅਫਰੀਕਨ ਅਮਰੀਕੀਆਂ ਦਾ ਹੈ, ਜਿਸਦੀ ਔਸਤ ਆਮਦਨ 35 ਹਜ਼ਾਰ ਡਾਲਰ ਹੈ।

ਅਮਰੀਕਾ ਵਿਚ ਜਾਤੀ ਸਮੂਹਾਂ ਦੀ ਸਾਲਾਨਾ ਔਸਤ ਘਰੇਲੂ ਆਮਦਨ ਰੁਪਏ ‘ਚ
ਇੰਡੀਅਨ-ਅਮਰੀਕੀ 82 ਲੱਖ, 33 ਹਜ਼ਾਰ, 965.00
ਫਿਲੀਪਿਨੋ-ਅਮਰੀਕੀ 68 ਲੱਖ, 27 ਹਜ਼ਾਰ, 225.00
ਤਾਈਵਾਨੀ-ਅਮਰੀਕੀ 67 ਲੱਖ, 59 ਹਜ਼ਾਰ, 225.00
ਸ਼੍ਰੀਲੰਕਨ-ਅਮਰੀਕੀ 61 ਲੱਖ, 11 ਹਜ਼ਾਰ, 978.00
ਜਾਪਾਨੀ-ਅਮਰੀਕੀ 59 ਲੱਖ, 23 ਹਜ਼ਾਰ 539.00
ਮਲੇਸ਼ੀਅਨ-ਅਮਰੀਕੀ 57 ਲੱਖ, 59 ਹਜ਼ਾਰ, 679.00
ਚੀਨੀ-ਅਮਰੀਕੀ 56 ਲੱਖ, 06 ਹਜ਼ਾਰ, 1363.00
ਪਾਕਿਸਤਾਨੀ-ਅਮਰੀਕੀ 54 ਲੱਖ, 23 ਹਜ਼ਾਰ, 766.00
ਵਾਈਟ-ਅਮਰੀਕੀ 49 ਲੱਖ, 07 ਹਜ਼ਾਰ, 607.00
ਕੋਰੀਅਨ-ਅਮਰੀਕੀ 48 ਲੱਖ, 50 ਹਜ਼ਾਰ, 256.00
ਇੰਡੋਨੇਸ਼ੀਅਨ-ਅਮਰੀਕੀ 47 ਲੱਖ, 10 ਹਜ਼ਾਰ, 975.00
ਔਸਤ ਅਮਰੀਕੀ 46 ਲੱਖ, 04 ਹਜ਼ਾਰ, 466.00
ਥਾਈ-ਅਮਰੀਕੀ 45 ਲੱਖ, 06 ਹਜ਼ਾਰ, 150.00
ਬੰਗਲਾਦੇਸ਼ੀ-ਅਮਰੀਕੀ 40 ਹਜ਼ਾਰ, 96 ਹਜ਼ਾਰ, 500.00
ਨੇਪਾਲੀ-ਅਮਰੀਕੀ 35 ਲੱਖ, 63 ਹਜ਼ਾਰ, 955.00
ਹਿਸਪੈਨਿਕ ਲੇਟਿਨੋ-ਅਮਰੀਕੀ 35 ਲੱਖ, 22 ਹਜ਼ਾਰ, 990.00 M43,000
ਅਫਰੀਕਨ-ਅਮਰੀਕੀ 28 ਲੱਖ, 57 ਹਜ਼ਾਰ, 550.00 M35,000

ਆਬਾਦੀ ਦੇ ਹਿਸਾਬ ਨਾਲ ਗ੍ਰੇਜੂਏਟ ਡਿਗਰੀ ਹੋਲਡਰ
ਇੰਡੀਅਨ-ਅਮਰੀਕੀ 70%
ਕੋਰੀਅਨ-ਅਮਰੀਕੀ 53%
ਚੀਨੀ-ਅਮਰੀਕੀ 51%
ਫਿਲੀਪਿਨੋ-ਅਮਰੀਕੀ 47%
ਜਾਪਾਨੀ-ਅਮਰੀਕੀ 46%
ਔਸਤ-ਅਮਰੀਕੀ ਗ੍ਰੈਜੁਏਟ 28%

Leave a comment