#OTHERS

ਅਫਰੀਕੀ ਦੇਸ਼ ਕਾਂਗੋ ਵਿਚ ਹੜ੍ਹਾਂ ਕਾਰਨ 176 ਮੌਤਾਂ

ਕਾਂਗੋ, 6 ਮਈ (ਪੰਜਾਬ ਮੇਲ)- ਅਫਰੀਕੀ ਦੇਸ਼ ਕਾਂਗੋ ਵਿਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 176 ਮੌਤਾਂ ਹੋ ਚੁੱਕੀਆਂ ਹਨ। ਰਾਇਟਰਜ਼ ਦੀ ਰਿਪੋਰਟ ਅਨੁਸਾਰ, ਦੱਖਣੀ ਕਿਵੂ ਸੂਬੇ ਦੇ ਕਾਲੇਹੇ ਖੇਤਰ ਵਿੱਚ ਚਾਰ ਮਈ ਨੂੰ ਇੱਕ ਨਦੀ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਆ ਗਿਆ ਸੀ। ਇਸ ਕਾਰਨ ਬੁਸ਼ੂਸ਼ੂ ਅਤੇ ਨਿਆਮੁਕੁਬੀ ਪਿੰਡਾਂ ਵਿੱਚ ਪਾਣੀ ਭਰ ਗਿਆ। ਉਥੋਂ ਦੇ ਸਰਕਾਰੀ ਵਿਭਾਗ ਨੇ ਹੁਣ ਤਕ 176 ਮੌਤਾਂ ਦੀ ਪੁਸ਼ਟੀ ਕੀਤੀ ਹੈ।

Leave a comment