#AMERICA

ਹੱਤਿਆ ਕਰਕੇ ਅਮਰੀਕਾ ਭੱਜਿਆ ਮੁਲਜ਼ਮ ਕੈਨੇਡਾ ਪੁਲਿਸ ਵੱਲੋਂ ਗ੍ਰਿਫਤਾਰ

-ਕਰੀਬ ਸਵਾ ਸਾਲ ਪਹਿਲਾਂ ਸਰੀ ‘ਚ ਹੱਤਿਆ ਕਰਕੇ ਅਮਰੀਕਾ ਭੱਜ ਗਿਆ ਸੀ ਦੋਸ਼ੀ
ਵੈਨਕੂਵਰ, 8 ਮਈ (ਪੰਜਾਬ ਮੇਲ)- ਕੈਨੇਡਾ ਪੁਲਿਸ ਨੇ ਸਰੀ ਦੇ ਦੱਖਣੀ ਖੇਤਰ ਵਿਚ ਦਸੰਬਰ 2024 ‘ਚ ਹੋਏ ਹੱਤਿਆ ਕਾਂਡ ਦੇ ਮੁਲਜ਼ਮ ਨੂੰ ਅਮਰੀਕਾ ਤੋਂ ਗ੍ਰਿਫ਼ਤਾਰ ਕੀਤਾ ਹੈ। ਇੱਕ ਮੁਲਜ਼ਮ ਸਰਤਾਜ ਸਿੰਘ ਨੂੰ ਤਾਂ ਪੁਲਿਸ ਨੇ ਪਹਿਲਾਂ ਹੀ ਕਾਬੂ ਕਰ ਲਿਆ ਸੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਹੱਤਿਆਵਾਂ ਮਾਮਲਿਆਂ ਨਾਲ ਸਬੰਧਤ ਸ਼ਾਖਾ ਦੇ ਬੁਲਾਰੇ ਸਰਜੈਂਟ ਫਰੈਡਾ ਫੌਂਗ ਨੇ ਦੱਸਿਆ ਕਿ 14 ਦਸੰਬਰ 2024 ਨੂੰ ਸਰੀ ਦੇ 108 ਐਵੇਨਿਊ ਅਤੇ 147 ਬਲਾਕ ਸਥਿੱਤ ਘਰ ‘ਚ ਹੋਈ ਗੋਲੀਬਾਰੀ ਵਿਚ ਨੌਜਵਾਨ ਨੂੰ ਮਾਰ ਦਿੱਤਾ ਗਿਆ ਸੀ। ਪੁਲਿਸ ਨੇ ਸਬੂਤ ਇੱਕਠੇ ਕਰਦਿਆਂ ਇਸ ਮਾਮਲੇ ਵਿਚ ਸਰਤਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ, ਪਰ ਅਮਨ ਵਾਰਦਾਤ ਕਰਕੇ ਅਮਰੀਕਾ ਭੱਜ ਗਿਆ ਸੀ।
ਉਨ੍ਹਾਂ ਦੱਸਿਆ ਕਿ ਅਮਰੀਕਾ ‘ਚ ਉਸ ਦੇ ਠਿਕਾਣੇ ਦਾ ਪਤਾ ਲਾ ਕੇ ਉਸ ਨੂੰ ਕਾਬੂ ਕੀਤਾ ਅਤੇ ਕੈਨੇਡਾ ਲਿਆਂਦਾ ਹੈ, 11 ਮਈ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਓਨਟਾਰੀਓ ਦੀ ਪੀਲ ਪੁਲਿਸ ਨੇ 23 ਸਾਲਾਂ ਦੇ ਨੌਜਵਾਨ ਕਬੀਰ ਜਾਂਗਰਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ‘ਤੇ ਇੱਕ ਲੜਕੀ ਨੂੰ ਗੁੰਮਰਾਹ ਕਰਕੇ ਆਪਣੇ ਜਾਲ ਚ ਫਸਾਉਣ ਤੋਂ ਬਾਦ ਉਸਤੋਂ ਦੇਹ-ਵਪਾਰ ਕਰਾਉਣ ਦੇ ਦੋਸ਼ ਹਨ। ਉਸ ਸੋਸ਼ਲ ਮੀਡੀਆ ਰਾਹੀਂ ਗ੍ਰਾਹਕ ਲੱਭ ਕੇ ਉਨ੍ਹਾਂ ਤੋਂ ਲਏ ਪੈਸੇ ਆਪਣੇ ਕੋਲ ਰੱਖਦਾ ਸੀ। ਪੁਲਿਸ ਨੇ ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ 7 ਦੋਸ਼ ਆਇਦ ਕੀਤੇ ਹਨ ਅਤੇ ਪੀੜਤ ਹੋਰ ਔਰਤਾਂ ਨੂੰ ਸਾਹਮਣੇ ਆਉਣ ਦੀ ਅਪੀਲ ਕੀਤੀ ਹੈ, ਤਾਂ ਕਿ ਉਸ ਵਿਰੁੱਧ ਕਾਰਵਾਈ ਕੀਤੀ ਜਾ ਸਕੇ।