ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਐਸ.ਪੀ.ਸਿੰਘ ਉਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਅੰਦਰ ਹੜਾਂ ਤੋਂ ਪ੍ਰਭਾਵਿਤ ਲੋਕਾਂ ਲਈ 12 ਹਜ਼ਾਰ ਪਾਣੀ ਦੀਆਂ ਬੋਤਲਾਂ ਸੇਵਾ ਲਈ ਭੇਜੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਘੜੁੰਮ ਵਿਖੇ ਟੁੱਟੇ ਬੰਨ ਨੂੰ ਬੰਨਣ ਦਾ ਕਾਰਜ ਚੱਲ ਰਿਹਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਸੇਵਾ ਲਈ ਪਹੁੰਚ ਰਹੀ ਹੈ ਸੋ ਭਾਰੀ ਸੰਗਤ ਦੇ ਚਲਦਿਆਂ ਪੀਣ ਵਾਲਾ ਸਾਫ਼ ਪਾਣੀ ਨਾ ਮਿਲਣ ਦੀਆਂ ਮੁਸ਼ਕਿਲਾਂ ਸਬੰਧੀ ਖ਼ਬਰਾਂ ਆ ਰਹੀਆਂ ਸਨ, ਸੋ ਇਸ ਸੇਵਾ ਦੀ ਪੂਰਤੀ ਲਈ ਭਾਰੀ ਗਿਣਤੀ ਵਿੱਚ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਭੇਜੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਹੜ੍ਹ ਆਉਣ ਦੇ ਪਹਿਲੇ ਦਿਨ ਤੋਂ ਟਰੱਸਟ ਵੱਲੋਂ ਲਗਾਤਾਰ ਰਾਹਤ ਸੇਵਾਵਾਂ ਨਿਭਾਈਆ ਜਾ ਰਹੀਆਂ ਹਨ। ਅਸੀਂ ਜਿਵੇਂ ਜ਼ਮੀਨੀ ਪੱਧਰ ਤੇ ਲੋੜਾਂ ਮਹਿਸੂਸ ਕਰ ਰਹੇ ਹਾਂ ਓਸੇ ਅਨੁਸਾਰ ਸੇਵਾਵਾਂ ਨਿਭਾ ਰਹੇ ਹਾਂ। ਟਰੱਸਟ ਵੱਲੋਂ ਪਸ਼ੂਆਂ ਲਈ ਮੱਕੀ ਦਾ ਆਚਾਰ, ਪਸ਼ੂਆਂ ਦੀਆਂ ਦਵਾਈਆਂ ਅਤੇ ਹੋਰ ਰਾਹਤ ਸਮੱਗਰੀ ਹੜ੍ਹ ਪੀੜਤਾਂ ਦੀ ਸਹਾਇਤਾ ਵਿੱਚ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਅਗਾਂਹ ਵੀ ਜਿਸ ਤਰ੍ਹਾਂ ਦੀ ਮੰਗ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਆਵੇਗੀ ਟਰੱਸਟ ਉਸ ਮੰਗ ਨੂੰ ਪੂਰਾ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਵੇਗਾ।
ਹੜ੍ਹ ਪੀੜਤਾਂ ਲਈ ਸੇਵਾ ਕਾਰਜ ਨਿਭਾ ਰਹੇ ਡਾ.ਓਬਰਾਏ ਨੇ ਚੁੱਕੀ ਪੀਣ ਵਾਲੇ ਪਾਣੀ ਦੀ ਸੇਵਾ
ਪ੍ਰਭਾਵਿਤ ਲੋਕਾਂ ਲਈ ਭੇਜਿਆ ਵੱਡੀ ਮਾਤਰਾ ‘ਚ ਪੀਣ ਵਾਲਾ ਪਾਣੀ
ਹਰੀਕੇ -ਤਰਨਤਾਰਨ, 24 ਅਗਸਤ (ਪੰਜਾਬ ਮੇਲ)- ਹਰ ਔਖੀ ਘੜੀ ਵੇਲੇ ਲੋੜਵੰਦਾਂ ਲਈ ਸਭ ਤੋਂ ਮੋਹਰੀ ਹੋ ਕੇ ਨਿਸ਼ਕਾਮ ਸੇਵਾ ਕਾਰਜ ਨਿਭਾਉਣ ਵਾਲੇ ਕੌਮਾਂਤਰੀ ਪੱਧਰ ਦੇ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ. ਸਿੰਘ ਓਬਰਾਏ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਲੋੜੀਂਦੇ ਸਮਾਨ ਦੇ ਨਾਲ-ਨਾਲ ਹੁਣ ਪੀਣ ਵਾਲੇ ਪਾਣੀ ਦੀ ਸੇਵਾ ਵੀ ਵੱਡੇ ਪੱਧਰ ਤੇ ਨਿਭਾਈ ਜਾ ਰਹੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਟਰੱਸਟ ਦੀ ਤਰਨਤਾਰਨ ਇਕਾਈ ਦੇ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਪਨਗੋਟਾ ਅਤੇ ਖਜ਼ਾਨਚੀ ਡਾਕਟਰ ਇੰਦਰਪ੍ਰੀਤ ਸਿੰਘ ਧਾਮੀ ਨੇ ਦੱਸਿਆ ਕਿ ਸਾਡੇ ਵੇਖਣ ਵਿੱਚ ਆਇਆ ਸੀ ਕਿ ਜਿੱਥੇ ਜਿੱਥੇ ਸੰਗਤ ਵੱਲੋਂ ਬੰਨ ਨੂੰ ਬੰਨਣ ਲਈ ਮਿੱਟੀ ਦੇ ਤੋੜੇ ਭਰੇ ਜਾ ਰਹੇ ਹਨ ਓਥੇਂ ਪੀਣ ਵਾਲੇ ਸਾਫ ਪਾਣੀ ਦੀ ਭਾਰੀ ਕਮੀ ਸੀ। ਜਿਸ ਉਪਰੰਤ ਸਾਡੇ ਵੱਲੋਂ ਡਾਕਟਰ ਓਬਰਾਏ ਕੋਲੋਂ ਪੀਣ ਵਾਲੇ ਪਾਣੀ ਦੀ ਮੰਗ ਕੀਤੀ ਸੀ ਉਹਨਾਂ ਵੱਲੋਂ ਫਿ਼ਰਾਖਦਿਲੀ ਵਿਖਾਉਂਦਿਆ ਇੱਕ ਲੀਟਰ ਵਾਲੀਆਂ 12 ਹਜ਼ਾਰ ਬੋਤਲਾਂ ਹੜ੍ਹ ਪ੍ਰਭਾਵਿਤਾਂ ਲਈ ਭੇਜਿਆ ਹਨ,ਜੋ ਅੱਜ ਘੜੁੰਮ ਬੰਨ ਉੱਪਰ, ਹਰੀਕੇ ਜਾਣਾ ਮੰਡੀ, ਸਭਰਾ ਦਾਣਾ ਮੰਡੀ, ਪਿੰਡ ਦੁਬਲੀ ਵਿਖੇ ਪਾਣੀ ਪੁੱਜਦਾ ਕਰਵਾਇਆ ਗਿਆ ਹੈ। ਸਾਨੂੰ ਡਾਕਟਰ ਓਬਰਾਏ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਭਵਿੱਖ ਵਿੱਚ ਵੀ ਜੇ ਕੋਈ ਲੋੜ ਪੈਂਦੀ ਹੈ ਤਾਂ ਟਰੱਸਟ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਚੇਅਰਮੈਨ ਦਿਲਬਾਗ ਸਿੰਘ ਰੱਤਾ ਗੁੱਦਾ ਨੇ ਡਾਕਟਰ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਤੋ ਹਰੀਕੇ ਹੈੱਡ ਤੋਂ ਪਾਣੀ ਛੱਡਣ ਕਾਰਨ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪ੍ਰਭਾਵਿਤ ਹੋਏ ਹਨ ਪਹਿਲੇ ਦਿਨ ਤੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਨਿਰੰਤਰ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਡਾ.ਓਬਰਾਏ ਦੇ ਇਸ ਵਿਲੱਖਣ ਸੇਵਾ ਕਾਰਜ ਲਈ ਅਸੀਂ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਜੇ ਭਵਿੱਖ ਵਿੱਚ ਲੋੜ ਪੈਣ ਤੇ ਸਾਡੀ ਇਮਦਾਦ ਕਰਨਗੇ। ਇਸ ਮੌਕੇ ਵਾਈਸ ਪ੍ਰਧਾਨ ਵਿਸ਼ਾਲ ਸੂਦ, ਸਤਨਾਮ ਸਿੰਘ,ਭੋਲਾ ਅਰੋੜਾ, ਪ੍ਰਿੰਸੀਪਲ ਜਗਮੋਹਨ ਸਿੰਘ ਭੱਲਾ ਕਿਰਪਾਲ ਸਿੰਘ ਰੰਧਾਵਾ, ਮਾਸਟਰ ਗੁਰਵਿੰਦਰ ਸਿੰਘ ਬਰਵਾਲਾ, ਗੁਰਵਿੰਦਰ ਸਿੰਘ ਕਾਲੇਕੇ, ਜਰਮਨਜੀਤ ਸਿੰਘ ਪਨਗੋਟਾ ਹਾਜ਼ਰ ਸਨ।