#PUNJAB

ਹੈਲਪਿੰਗ ਹੈਂਡਜ ਵੈੱਲਫੇਅਰ ਐਸੋਸੀਏਸਨ ਵੱਲੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲਗਾਇਆ ਦੂਜਾ ਵਿਸ਼ਾਲ ਖੂਨਦਾਨ ਕੈਂਪ

– ਵਿਧਾਇਕ ਰਾਏ ਮੁੱਖ ਮਹਿਮਾਨ ਵਜੋਂ ਪੁੱਜੇ ਤੇ ਜੱਥੇਦਾਰ ਚੀਮਾ ਨੇ ਕੀਤਾ ਉਦਘਾਟਨ
ਸ੍ਰੀ ਫਤਿਹਗੜ੍ਹ ਸਾਹਿਬ, 5 ਸਤੰਬਰ (ਪੰਜਾਬ ਮੇਲ)- ਹੈਲਪਿੰਗ ਹੈਂਡਜ ਵੈੱਲਫੇਅਰ ਐਸੋਸੀਏਸਨ ਵੱਲੋਂ ਸਹੀਦਾਂ ਦੀ ਧਰਤੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਦੂਜਾ ਵਿਸਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਜਗਦੀਪ ਸਿੰਘ ਚੀਮਾ ਨੇ ਕੀਤਾ ਤੇ ਹਲਕਾ ਵਿਧਾਇਕ ਐਡ. ਲਖਬੀਰ ਸਿੰਘ ਰਾਏ ਵਿਸੇਸ ਮਹਿਮਾਨ ਵਜੋਂ ਪੁੱਜੇ ਜਦ ਕਿ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੈਅਰਮੈਨ ਅਜੇ ਸਿੰਘ ਲਿਬੜਾ ਦੇ ਪੀਏ ਨਵਦੀਪ ਸਿੰਘ ਨਵੀ ਵਿਸੇਸ਼ ਮਹਿਮਾਨ ਵਜੋਂ ਪੁੱਜੇ।

ਖੂਨਦਾਨੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡ. ਲਖਬੀਰ ਸਿੰਘ ਰਾਏ ਤੇ ਸੰਸਥਾ ਦੇ ਹੋਰ ਮੈਂਬਰ।

ਇਸ ਮੌਕੇ ਡਾ. ਅਨੁਭਵ ਗੁਪਤਾ ਦੀ ਅਗਵਾਈ ਹੇਠ ਪੀਜੀਆਈ ਚੰਡੀਗੜ੍ਹ ਦੀ ਬਲੱਡ ਬੈਂਕ ਦੀ ਟੀਮ ਖੂਨ ਦੀਆਂ ਯੂਨੀਟਾਂ ਇਕੱਤਰ ਕਰਨ ਲਈ ਪਹੁੰਚੀ, ਜਿਸ ਦੌਰਾਨ 52 ਵਿਅਕਤੀਆਂ ਨੇ ਖੂਨਦਾਨ ਕਰਨ ਲਈ ਰਜਿਸਟਰ ਕੀਤਾ ਤੇ 41 ਖੂਨਦਾਨੀਆਂ ਨੇ ਖੂਨਦਾਨ ਕੀਤਾ। ਸੰਸਥਾ ਦੇ ਮੀਡੀਆ ਸਲਾਹਕਾਰ ਤੇ ਕੈਂਪ ਦੇ ਪ੍ਰਬੰਧਕ ਅਮਰਬੀਰ ਸਿੰਘ ਚੀਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਧਰਤੀ ਦੇ ਜਰੇ-ਜਰੇ ‘ਤੇ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਹੈ, ਇਸ ਲਈ ਇੱਥੇ ਖੂਨਦਾਨ ਕੈਂਪ ਲਗਾਉਣਾ ਉਨ੍ਹਾਂ ਲਈ ਤੇ ਸੰਸਥਾ ਲਈ ਬਹੁਤ ਮਾਣ ਵਾਲੀ ਗੱਲ ਹੈ। ਉਦਘਾਟਨ ਕਰਦਿਆਂ ਜੱਥੇਦਾਰ ਜਗਦੀਪ ਸਿੰਘ ਚੀਮਾ ਨੇ ਸੰਸਥਾ ਨੂੰ ਵਧਾਈ ਦਿੰਦੇ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ, ਕਿਉਂਕਿ ਇਸ ਦਾਨ ਨਾਲ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡ. ਲਖਬੀਰ ਸਿੰਘ ਰਾਏ ਨੇ ਕਿਹਾ ਕਿ ਹਲਕਾ ਫਤਿਹਗੜ੍ਹ ਸਾਹਿਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਉਹ ਸੰਸਥਾ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਇੱਥੇ ਖੂਨਦਾਨ ਕੈਂਪ ਲਗਾਉਣ ਵਰਗਾ ਕਾਰਜ ਕੀਤਾ ਹੈ। ਉਹਨਾਂ ਕਿਹਾ ਕਿ ਇਹ ਸੰਸਥਾ ਪਹਿਲਾਂ ਵੀ ਹਮੇਸ਼ਾ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੀ ਰਹਿੰਦੀ ਹੈ। ਇਸ ਮੌਕੇ ਸੰਸਥਾ ਵੱਲੋਂ ਐਡ. ਲਖਵੀਰ ਸਿੰਘ ਰਾਏ ਤੇ ਜਥੇਦਾਰ ਜਗਦੀਪ ਸਿੰਘ ਚੀਮਾ ਤੋਂ ਇਲਾਵਾ ਖੂਨਦਾਨੀਆਂ ਦੇ ਹੌਸਲਾ ਅਫਜਾਈ ਤੇ ਵਲੰਟੀਅਰਾਂ ਵੱਜੋਂ ਸੇਵਾਵਾਂ ਨਿਭਾਉਣ ਵਾਲਿਆਂ ਲਈ ਸਰਟੀਫਿਕੇਟ ਤੇ ਸਨਮਾਨ ਚਿੰਨਾਂ ਰਾਹੀਂ ਸਨਮਾਨ ਵੀ ਕੀਤਾ ਗਿਆ। ਇਸ ਖੂਨਦਾਨ ਕੈਂਪ ‘ਚ ਮੀਡੀਆ ਕਲੱਬ ਫਤਹਿਗੜ੍ਹ ਸਾਹਿਬ ਤੇ ਰਾਮ ਡਾਇਗਨੋਸਟਿਕ ਸੈਂਟਰ ਫਤਿਹਗੜ੍ਹ ਸਾਹਿਬ ਦਾ ਵਿਸੇਸ ਯੋਗਦਾਨ ਰਿਹਾ। ਇਸ ਮੌਕੇ ਸਤਨਾਮ ਸਿੰਘ, ਰਵਿੰਦਰ ਢੀਂਡਸਾ, ਭੂਸ਼ਣ ਸੂਦ, ਸੰਦੀਪ ਨਾਗਪਾਲ, ਰਛਪਾਲ ਸਿੰਘ, ਅਮਰਬੀਰ ਸਿੰਘ ਚੀਮਾ, ਗੁਰਮੀਤ ਸਿੰਘ, ਅੰਸ਼ਪਰੀਤ ਸਿੰਘ, ਨੀਰਜ ਸ਼ਰਮਾ, ਰਸ਼ਪਿੰਦਰ ਸਿੰਘ, ਹਰਮੀਤ ਗਿੱਲ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਹਰਬੰਸ ਸਿੰਘ, ਭੁਪਿੰਦਰ ਸਿੰਘ ਵਾਲੀਆ, ਰਾਜਦੀਪ ਸਿੰਘ ਚੀਮਾ, ਗੁਰਮੀਤ ਸਿੰਘ ਬਬਲੂ, ਦੀਪਕੰਵਲ ਸਿੰਘ ਚੀਮਾ, ਨਵਦੀਪ ਸਿੰਘ ਨਵੀ, ਐਡ. ਗਗਨਦੀਪ ਸਿੰਘ ਗੁਰਾਇਆ, ਨਿਸ਼ਾਨ ਸਿੰਘ ਚੀਮਾ, ਨਰਿੰਦਰ ਗੋਦਰਾ, ਮਨੀਸ਼ ਉਦਾਰ, ਵਿਨੈ ਗੁਪਤਾ, ਰਣਜੀਤ ਸਿੰਘ, ਦੀਪੂ ਜੈਸਵਾਲ, ਅਜੇ ਜੈਸਵਾਲ, ਸਿਮਰਨਜੀਤ ਸਿੰਘ ਸੁੱਖਾ, ਜਸਪ੍ਰੀਤ ਸਿੰਘ ਮੱਟੂ, ਮਨਕਰਨ ਸਿੰਘ, ਕੇਸ਼ਵ ਭੱਟ ਤੇ ਹੋਰ ਹਾਜਰ ਸਨ।

Leave a comment