#PUNJAB

ਹੁਣ ਸੂਬਾ ਸਰਕਾਰ ਕਰੇਗੀ ਡੀ.ਜੀ.ਪੀ. ਦੀ ਨਿਯੁਕਤੀ

-ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ (ਸੋਧ) ਬਿੱਲ ਪਾਸ
ਚੰਡੀਗੜ੍ਹ, 21 ਜੂਨ (ਪੰਜਾਬ ਮੇਲ)-ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਮੰਗਲਵਾਰ ਨੂੰ ‘ਆਪ’ ਸਰਕਾਰ ਨੇ ਪੰਜਾਬ ਪੁਲਿਸ (ਸੋਧ) ਬਿੱਲ 2023 ਨਾਲ ਸੂਬਾ ਪੁਲਿਸ ਮੁਖੀ ਦੀ ਚੋਣ ‘ਚ ਕੇਂਦਰ ‘ਚ ਸੰਘ ਲੋਕ ਸੇਵਾ ਕਮਿਸ਼ਨ ਦੀ ਭੂਮਿਕਾ ਨੂੰ ਦਰਕਿਨਾਰ ਕਰ ਦਿੱਤਾ। ਪੰਜਾਬ ਪੁਲਿਸ (ਸੋਧ) ਬਿੱਲ 2023 ਸੂਬਾ ਪੁਲਿਸ ਮੁਖੀ ਦੀ ਚੋਣ ਲਈ ਪ੍ਰਕਿਰਿਆ ਨਿਰਧਾਰਤ ਕਰਦੇ ਹੋਏ ਪੰਜਾਬ ਪੁਲਿਸ ਐਕਟ 2007 ਦੀ ਇਕ ਵਿਵਸਥਾ ਨੂੰ ਬਦਲਦਾ ਹੈ। ਸੋਧ ਬਿੱਲ ਅਨੁਸਾਰ ਸਰਕਾਰ ਵਲੋਂ ਨਿਯੁਕਤ ਕਮੇਟੀ ਡੀ.ਜੀ. ਪੀ. ਦੇ ਅਹੁਦੇ ਲਈ ਵਿਚਾਰੇ ਜਾਣ ਲਈ 3 ਆਈ.ਪੀ.ਐੱਸ. ਅਧਿਰਕਾਰੀਆਂ ਦਾ ਪੈਨਲ ਬਣਾਵੇਗੀ। ਸੂਬਾ ਸਰਕਾਰ ਉਨ੍ਹਾਂ ‘ਚੋਂ ਇਕ ਦੀ ਚੋਣ ਕਰੇਗੀ।

Leave a comment