#INDIA

ਹੁਣ ਵਿਦੇਸ਼ਾਂ ਵਿਚ ਬਣਾਈ ਜਾਇਦਾਦ ‘ਤੇ ਟਿਕੀਆਂ ਇਨਕਮ ਟੈਕਸ ਵਿਭਾਗ ਦੀਆਂ ਨਜ਼ਰਾਂ!

-ਵਿਦੇਸ਼ ‘ਚ ਬਣਾਈ ਜਾਇਦਾਦ ਦਾ ਦੇਣਾ ਪਵੇਗਾ ਹਿਸਾਬ
ਨਵੀਂ ਦਿੱਲੀ, 22 ਜੁਲਾਈ (ਪੰਜਾਬ ਮੇਲ)- ਇਨਕਮ ਟੈਕਸ ਵਿਭਾਗ ਦੀਆਂ ਨਜ਼ਰਾਂ ਹੁਣ ਵਿਦੇਸ਼ਾਂ ਵਿਚ ਬਣਾਈ ਜਾਇਦਾਦ ‘ਤੇ ਵੀ ਟਿੱਕ ਗਈਆਂ ਹਨ। ਇਸ ਸਬੰਧੀ ਇਨਕਮ ਟੈਕਸ ਵਿਭਾਗ ਨੇ ਇੱਕ ਨਵਾਂ ਫਰਮਾਨ ਜਾਰੀ ਕਰ ਦਿੱਤਾ ਹੈ। ਨਵੇਂ ਨੋਟੀਫਿਕੇਸ਼ਨ ਮੁਤਾਬਕ ਤੁਹਾਨੂੰ ਵਿਦੇਸ਼ ਵਿਚ ਬਣਾਈ ਜਾਇਦਾਦ ਦਾ ਵੇਰਵਾ ਵੀ ਇਨਕਮ ਟੈਕਸ ਵਿਭਾਗ ਨਾਲ ਸਾਂਝਾ ਕਰਨਾ ਪਵੇਗਾ। ਇਸ ਦੇ ਵਿੱਚ ਵਿਦੇਸ਼ੀ ਬੈਂਕਾਂ ਵਿਚ ਖੋਲ੍ਹੇ ਖਾਤਿਆਂ ਬਾਰੇ ਵੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ।
ਦਰਅਸਲ ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਹੈ ਜਿਹੜੇ ਭਾਰਤੀਆਂ ਦੇ ਵਿਦੇਸ਼ੀ ਬੈਂਕਾਂ ਵਿਚ ਖਾਤੇ ਹਨ ਜਾਂ ਕੋਈ ਜਾਇਦਾਦ ਖਰੀਦੀ ਹੈ, ਉਨ੍ਹਾਂ ਨੂੰ ਹੁਣ ਆਪਣੀ ਇਨਕਮ ਟੈਕਸ ਰਿਟਰਨ ਵਿਚ ਆਪਣੀ ਸਾਰੀ ਜਾਣਕਾਰੀ ਦੇਣੀ ਪਵੇਗੀ। ਜਿਹੜੇ ਲੋਕ ਸਾਲ ਵਿਚ ਘੱਟੋ-ਘੱਟ 180 ਦਿਨ ਭਾਰਤ ਵਾਪਸ ਆ ਕੇ ਆਪਣੇ ਘਰ ਰਹਿੰਦੇ ਹਨ, ਉਨ੍ਹਾਂ ਲਈ ਵਿਦੇਸ਼ੀ ਜਾਇਦਾਦ ਦੀ ਜਾਣਕਾਰੀ ਦੇਣਾ ਲਾਜ਼ਮੀ ਹੈ।
ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ ਹੈ। ਤੇ ਕੇਂਦਰ ਸਰਕਾਰ ਰਿਟਰਨ ਭਰਨ ਦੀ ਤਰੀਕ ਵਿਚ ਛੋਟ ਦੇਣ ਦੇ ਮੂੜ ਵਿਚ ਨਹੀਂ ਹੈ। ਜੇਕਰ ਇਸ ਵਾਰ ਰਿਟਰਨ ਵਿਚ ਇਨ੍ਹਾਂ ਲੋਕਾਂ ਨੇ ਵਿਦੇਸ਼ੀ ਜਾਇਦਾਦ ਦਾ ਵੇਰਵਾ ਨਹੀਂ ਦਿੱਤਾ, ਤਾਂ ਉਨ੍ਹਾਂ ਖਿਲਾਫ਼ ਕਾਲੇ ਧਨ ਨਾਲ ਜੁੜੇ ਨਿਯਮਾਂ ਦੇ ਤਹਿਤ 10 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ।
ਇਨਕਮ ਟੈਕਸ ਵਿਭਾਗ ਦੇ ਨਿਯਮਾਂ ਅਨੁਸਾਰ, ਭਾਰਤ ਦੇ ਵਸਨੀਕ ਲਈ 31 ਦਸੰਬਰ 2022 ਤੱਕ ਵਿਦੇਸ਼ੀ ਸੰਪਤੀਆਂ ਅਤੇ ਉਸਦੀ ਮਲਕੀਅਤ ਵਾਲੇ ਬੈਂਕ ਖਾਤਿਆਂ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਹੈ। ਭਾਵੇਂ ਤੁਹਾਡੀ ਕੋਈ ਟੈਕਸਯੋਗ ਆਮਦਨ ਨਹੀਂ ਹੈ ਜਾਂ ਤੁਹਾਡੀ ਆਮਦਨ ਮੂਲ ਛੋਟ ਸੀਮਾ ਦੇ ਅਧੀਨ ਆਉਂਦੀ ਹੈ। ਜੇਕਰ ਤੁਹਾਡੇ ਕੋਲ ਬੈਂਕ ਖਾਤੇ, ਵਿਦੇਸ਼ੀ ਕਰਜ਼ੇ ਜਾਂ ਇਕੁਇਟੀ, ਕਿਸੇ ਇਕਾਈ ਜਾਂ ਕਾਰੋਬਾਰ ਵਿਚ ਵਿੱਤੀ ਵਿਆਜ਼, ਅਚੱਲ ਜਾਇਦਾਦ, ਐੱਫ.ਏ. ਸੂਚੀ ਵਿਚ ਦਰਸਾਏ ਗਏ ਸੰਪਤੀਆਂ ਤੋਂ ਇਲਾਵਾ ਕੋਈ ਹੋਰ ਪੂੰਜੀ ਸੰਪਤੀ ਹੈ, ਤਾਂ ਤੁਹਾਨੂੰ ਆਮਦਨ ਕਰ ਵਿਭਾਗ ਨੂੰ ਸੂਚਿਤ ਕਰਨਾ ਹੋਵੇਗਾ।

Leave a comment