#AMERICA

ਹੁਣ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨਾ ਹੋਵੇਗਾ ਹੋਰ ਵੀ ਔਖਾ!

– ਸਰਕਾਰ ਕਰਨ ਜਾ ਰਹੀ ਪ੍ਰੀਖਿਆ ‘ਚ ਦੋ ਵੱਡੇ ਬਦਲਾਅ
– ਅੰਗਰੇਜ਼ੀ ਦਾ ਜ਼ਿਆਦਾ ਗਿਆਨ ਨਾ ਰੱਖਣ ਵਾਲੇ ਪ੍ਰਵਾਸੀਆਂ ‘ਚ ਵਧੀ ਚਿੰਤਾ
ਵਾਸ਼ਿੰਗਟਨ, 12 ਜੁਲਾਈ (ਪੰਜਾਬ ਮੇਲ)- ਹੁਣ ਯੂ.ਐੱਸ. ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਦੁਬਾਰਾ ਟੈਸਟ ਨੂੰ ਅਪਡੇਟ ਕਰਨ ਦੀ ਯੋਜਨਾ ਬਣਾ ਰਹੀ ਹੈ ਤੇ ਇਸ ਦੇ ਨਵੇਂ ਵਰਜ਼ਨ ਦੇ ਨਾਲ ਅਗਲੇ ਸਾਲ ਰਿਲੀਜ਼ ਹੋਣ ਦੀ ਉਮੀਦ ਹੈ। ਨਾਗਰਿਕਤਾ ਪ੍ਰਾਪਤ ਕਰਨ ਤੋਂ ਪਹਿਲਾਂ ਆਖਰੀ ਪੜਾਅ ਵਿਚ, ਬਿਨੈਕਾਰ ਜੋ ਸਾਲਾਂ ਤੋਂ ਅਮਰੀਕਾ ਵਿਚ ਕਾਨੂੰਨੀ ਤੌਰ ‘ਤੇ ਰਹਿ ਰਿਹਾ ਹੈ, ਨੂੰ ਟੈਸਟ ਦੇਣਾ ਪੈਂਦਾ ਹੈ, ਜਿਸ ਦੀ ਪ੍ਰਕਿਰਿਆ ਲਗਭਗ ਇੱਕ ਮਹੀਨੇ ਤੱਕ ਚੱਲਦੀ ਹੈ। ਇਸ ਨੂੰ ਨੈਚੁਰਲਾਈਜ਼ੇਸ਼ਨ ਟੈਸਟ ਕਿਹਾ ਜਾਂਦਾ ਹੈ। ਇਸ ‘ਚ 2 ਬਦਲਾਅ ਪ੍ਰਸਤਾਵਿਤ ਹਨ।
ਅਮਰੀਕੀ ਨਾਗਰਿਕਤਾ ਟੈਸਟ ‘ਚ ਤਬਦੀਲੀਆਂ ਹੋਣ ਵਾਲੀਆਂ ਹਨ। ਅਮਰੀਕੀ ਨਾਗਰਿਕਤਾ ਟੈਸਟ ਵਿਚ ਆਉਣ ਵਾਲੀਆਂ ਇਨ੍ਹਾਂ ਤਬਦੀਲੀਆਂ ਬਾਰੇ ਕਈ ਲੋਕਾਂ ਨੇ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਹਨ, ਕਿਉਂਕਿ ਪ੍ਰਵਾਸੀਆਂ ਅਤੇ ਵਕੀਲਾਂ ਨੂੰ ਡਰ ਹੈ ਕਿ ਉਹ ਲੋਕ ਜਿਨ੍ਹਾਂ ਨੂੰ ਅੰਗਰੇਜ਼ੀ ਦਾ ਜ਼ਿਆਦਾ ਗਿਆਨ ਨਹੀਂ ਹੈ, ਉਨ੍ਹਾਂ ਉੱਤੇ ਇਸ ਦਾ ਨਕਾਰਾਤਮਕ ਪ੍ਰਭਾਵ ਪਾਵੇਗਾ। ਨੈਚੁਰਲਾਈਜ਼ੇਸ਼ਨ ਟੈਸਟ, ਜੋ ਕਿ ਨਾਗਰਿਕਤਾ ਪ੍ਰਾਪਤ ਕਰਨ ਦੀ ਦਿਸ਼ਾ ਵਿਚ ਇੱਕ ਮਹੱਤਵਪੂਰਨ ਕਦਮ ਹੈ, ਵਿਚ ਹਾਲ ਹੀ ਦੇ ਸਾਲਾਂ ਵਿਚ ਸੋਧਾਂ ਹੋਈਆਂ ਹਨ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਸਾਲ 2020 ਵਿਚ ਟੈਸਟ ਨੂੰ ਲੰਬਾ ਅਤੇ ਵਧੇਰੇ ਚੁਣੌਤੀਪੂਰਨ ਬਣਾ ਦਿੱਤਾ ਸੀ। ਹਾਲਾਂਕਿ, ਰਾਸ਼ਟਰਪਤੀ ਜੋਅ ਬਾਇਡਨ ਨੇ ਇਨ੍ਹਾਂ ਤਬਦੀਲੀਆਂ ਨੂੰ ਉਲਟਾ ਦਿੱਤਾ, ਜਿਸ ਨਾਲ ਟੈਸਟ ਨੂੰ 2008 ਤੋਂ ਇਸ ਦੇ ਪਿਛਲੇ ਸੰਸਕਰਣ ਵਿਚ ਲਿਆਇਆ ਗਿਆ।
ਇਸ ਨੈਚੁਰਲਾਈਜ਼ੇਸ਼ਨ ਟੈਸਟ ‘ਚ 2 ਬਦਲਾਅ ਪ੍ਰਸਤਾਵਿਤ ਹਨ, ਜਿਸ ਅਨੁਸਾਰ:-
-ਅੰਗਰੇਜ਼ੀ ਵਿਚ ਤੁਹਾਡੀ ਮੁਹਾਰਤ ਦੀ ਜਾਂਚ ਕਰਨ ਲਈ ਇੱਕ ਅੰਗਰੇਜ਼ੀ ਬੋਲਣ ਦਾ ਸੈਸ਼ਨ ਜੋੜਿਆ ਗਿਆ ਹੈ। ਇਸ ਤਹਿਤ ਬਿਨੈਕਾਰ ਨੂੰ ਆਮ ਮੌਸਮ ਜਾਂ ਕਿਸੇ ਵੀ ਭੋਜਨ ਆਦਿ ਦੀ ਤਸਵੀਰ ਦਿਖਾਈ ਜਾਵੇਗੀ ਅਤੇ ਉਸ ਨੂੰ ਇਸ ਬਾਰੇ ਅੰਗਰੇਜ਼ੀ ਵਿਚ ਕੁਝ ਵੀ ਕਹਿਣ ਲਈ ਕਿਹਾ ਜਾਵੇਗਾ। ਜਦੋਂਕਿ ਮੌਜੂਦਾ ਨੈਚੁਰਲਾਈਜ਼ੇਸ਼ਨ ਇੰਟਰਵਿਊ ਵਿਚ ਉਨ੍ਹਾਂ ਰਜਿਸਟਰਡ ਲੋਕਾਂ ਬਾਰੇ ਸਵਾਲ ਪੁੱਛੇ ਜਾਂਦੇ ਸਨ, ਜਿਨ੍ਹਾਂ ਨੂੰ ਬਿਨੈਕਾਰ ਜਾਣਦਾ ਸੀ।
-ਟੈਸਟ ਲਈ ਦੂਜੀ ਪ੍ਰਸਤਾਵਿਤ ਤਬਦੀਲੀ ਅਮਰੀਕੀ ਇਤਿਹਾਸ ਅਤੇ ਸ਼ਾਸਨ ਦੇ ਗਿਆਨ ਨੂੰ ਸ਼ਾਮਲ ਕਰਨ ਵਾਲੇ ਨਾਗਰਿਕ ਸ਼ਾਸਤਰ ਦੇ ਭਾਗ ਵਿਚ ਹੈ। ਵਰਤਮਾਨ ਵਿਚ, ਮਲਟੀਪਲ ਚੁਆਇਸ ਟਾਈਪ ਸਵਾਲਾਂ ਵਾਲੀ ਇਹ ਪ੍ਰੀਖਿਆ ਮੌਖਿਕ ਹੈ ਅਤੇ ਇਸ ਵਿਚ ਬਿਨੈਕਾਰ ਨੂੰ ਇੱਕ ਸਵਾਲ ਦੇ ਜਵਾਬ ਵਿਚ ਕਈ ਵਿਕਲਪ ਦਿੱਤੇ ਜਾਂਦੇ ਸਨ, ਜਿਨ੍ਹਾਂ ਵਿਚੋਂ ਉਸ ਨੂੰ ਇੱਕ ਦੀ ਚੋਣ ਕਰਨੀ ਪੈਂਦੀ ਸੀ। ਪਰ ਹੁਣ ਇਹ ਮਲਟੀਪਲ ਚੁਆਇਸ ਟਾਈਪ ਸਵਾਲ ਤੇ ਜਵਾਬ ਜ਼ੁਬਾਨੀ ਨਹੀਂ, ਸਗੋਂ ਲਿਖਤੀ ਹੋਣਗੇ।
ਕੁੱਲ ਮਿਲਾ ਕੇ, ਯੂ.ਐੱਸ. ਸਿਟੀਜ਼ਨਸ਼ਿਪ ਟੈਸਟ ਵਿਚ ਇਨ੍ਹਾਂ ਤਬਦੀਲੀਆਂ ਨੇ ਪ੍ਰਵਾਸੀਆਂ ਵਿਚ ਚਿੰਤਾਵਾਂ ਵਧਾ ਦਿੱਤੀਆਂ ਹਨ, ਜੋ ਚਿੰਤਾ ਕਰ ਰਹੇ ਹਨ ਕਿ ਘੱਟ ਅੰਗਰੇਜ਼ੀ ਦੀ ਮੁਹਾਰਤ ਵਾਲੇ ਲੋਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟੈਸਟ ਲੈਣ ਵਾਲਿਆਂ ਅਤੇ ਨੈਚੁਰਲਾਈਜ਼ੇਸ਼ਨ ਪ੍ਰਕਿਰਿਆ ‘ਤੇ ਇਨ੍ਹਾਂ ਤਬਦੀਲੀਆਂ ਦਾ ਪ੍ਰਭਾਵ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Leave a comment