ਮੁੰਬਈ, 21 ਸਤੰਬਰ (ਪੰਜਾਬ ਮੇਲ)- ਅਭਿਨੇਤਾ ਅਖਿਲ ਮਿਸ਼ਰਾ, ਜੋ ‘3 ਇਡੀਅਟਸ’ ਵਿੱਚ ਆਪਣੀ ਭੂਮਿਕਾ ਲਈ ਸਭ ਤੋਂ ਵੱਧ ਜਾਣੇ ਜਾਂਦੇ ਹਨ, ਦੀ ਬੁੱਧਵਾਰ ਸ਼ਾਮ ਨੂੰ ਇੱਥੇ ਉਨ੍ਹਾਂ ਦੀ ਰਿਹਾਇਸ਼ ‘ਤੇ ਡਿੱਗਣ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਉਨ੍ਹਾਂ ਦੀ ਅਦਾਕਾਰਾ-ਪਤਨੀ ਸੁਜ਼ੈਨ ਬਰਨੇਰਟ ਦੇ ਸਹਾਇਕ ਨੇ ਦਿੱਤੀ। ਉਹ 67 ਸਾਲ ਦੇ ਸਨ। ਮਿਸ਼ਰਾ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਸੀ। ਉਹ ਰਸੋਈ ਵਿਚ ਕੁਰਸੀ ‘ਤੇ ਬੈਠੇ ਸੀ ਤੇ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਅਚਾਨਕ ਡਿੱਗ ਗਏ। ਉਨ੍ਹਾਂ ਦੇ ਸਿਰ ਅਤੇ ਪਿੱਠ ‘ਤੇ ਸੱਟ ਲੱਗੀ। ਬਾਅਦ ਵਿਚ ਪਰਿਵਾਰ ਅਤੇ ਗੁਆਂਢੀਆਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਦਮ ਤੋੜ ਗਏ। ਬਰਨੇਰਟ ਸ਼ੂਟਿੰਗ ਲਈ ਹੈਦਰਾਬਾਦ ਵਿਚ ਸੀ, ਜਦੋਂ ਮਿਸ਼ਰਾ ਦਾ ਦੇਹਾਂਤ ਹੋਇਆ। ਮਿਸ਼ਰਾ, ਜਿਨ੍ਹਾਂ ਨੇ ਜ਼ਿਆਦਾਤਰ ਫਿਲਮਾਂ ਅਤੇ ਟੀ.ਵੀ. ਸ਼ੋਅਜ਼ ਵਿਚ ਭੂਮਿਕਾਵਾਂ ਨਿਭਾਈਆਂ ਸਨ, ਆਮਿਰ ਖਾਨ, ਆਰ ਮਾਧਵਨ ਅਤੇ ਸ਼ਰਮਨ ਜੋਸ਼ੀ ਅਭਿਨੀਤ ‘3 ਇਡੀਅਟਸ’ ਵਿੱਚ ਲਾਇਬ੍ਰੇਰੀਅਨ ਦੂਬੇ ਦੀ ਭੂਮਿਕਾ ਨਿਭਾਈ ਸੀ।