#INDIA

ਹਿਮਾਚਲ ਪ੍ਰਦੇਸ਼ ਦੇ ਰੋਹੜੂ ਵਿਚਲੇ ਪਿੰਡ ‘ਚ ਹੜ੍ਹ ਕਾਰਨ ਪਰਿਵਾਰ ਦੇ 3 ਜੀਆਂ ਦੀ ਮੌਤ

-ਕਈ ਘਰ ਤੇ ਵਾਹਨਾਂ ਨੂੰ ਨੁਕਸਾਨ
ਸ਼ਿਮਲਾ, 22 ਜੁਲਾਈ (ਪੰਜਾਬ ਮੇਲ)- ਹਿਮਾਚਲ ਦੇ ਰੋਹੜੂ ਵਿਚਲੇ ਪਿੰਡ ਵਿਚ ਅੱਜ ਸਵੇਰੇ ਹੜ੍ਹ ਕਾਰਨ ਬਜ਼ੁਰਗ ਜੋੜੇ ਅਤੇ ਉਸ ਦੇ ਪੋਤੇ ਦੀ ਮੌਤ ਹੋ ਗਈ। ਰੋਹੜੂ ਖੇਤਰ ਦੇ ਬਦਿਆਰਾ ਪਿੰਡ ਵਿਚ ਤਿੰਨਾਂ ਦਾ ਪਤਾ ਲਗਾਉਣ ਲਈ ਬਚਾਅ ਕਾਰਜ ਚੱਲ ਰਿਹਾ ਹੈ, ਜਿੱਥੇ ਲੈਲਾ ਨਾਲੇ ਵਿਚ ਅਚਾਨਕ ਹੜ੍ਹ ਆਉਣ ਦੀ ਸੂਚਨਾ ਮਿਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਬਜ਼ੁਰਗ ਜੋੜਾ, ਰੋਸ਼ਨ ਲਾਲ ਅਤੇ ਉਸ ਦੀ ਪਤਨੀ ਭਾਗਾ ਦੇਵੀ ਪਿੰਡ ਵਿਚ ਢਾਬਾ ਚਲਾਉਂਦੇ ਸਨ ਅਤੇ ਉਨ੍ਹਾਂ ਦਾ ਪੋਤਾ ਕਾਰਤਿਕ ਉਨ੍ਹਾਂ ਨੂੰ ਮਿਲਣ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਅਚਾਨਕ ਹੜ੍ਹ ਤੋਂ ਬਾਅਦ ਰੋਹੜੂ ਵਿਚ ਕਈ ਘਰਾਂ ਅਤੇ ਵਾਹਨਾਂ ਨੂੰ ਨੁਕਸਾਨ ਪੁੱਜਾ ਹੈ।

Leave a comment