#INDIA

ਹਿਮਾਚਲ ਪ੍ਰਦੇਸ਼ ਦੇ ਕੁੱਲੂ ’ਚ ਬੱਦਲ ਫਟਿਆ: ਇਕ ਮੌਤ, ਤਿੰਨ ਜ਼ਖ਼ਮੀ

ਸ਼ਿਮਲਾ, 17 ਜੁਲਾਈ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਅੱਜ ਤੜਕੇ ਬੱਦਲ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਸਟੇਟ ਐਮਰਜੈਂਸੀ ਰਿਸਪਾਂਸ ਸੈਂਟਰ ਅਨੁਸਾਰ ਕੁੱਲੂ ਦੇ ਕਾਯਾਸ ਪਿੰਡ ਦੇ ਨੇੜੇ ਤੜਕੇ 3.55 ਵਜੇ ਬੱਦਲ ਫਟ ਗਿਆ, ਜਿਸ ਕਾਰਨ ਕਈ ਵਾਹਨ ਰੁੜ ਗਏ ਤੇ ਸੜਕ ਜਾਮ ਹੋ ਗਈ। ਬੱਦਲ ਫਟਣ ਨਾਲ ਮਰਨ ਵਾਲੇ ਵਿਅਕਤੀ ਦੀ ਪਛਾਣ ਕੁੱਲੂ ਦੇ ਪਿੰਡ ਚੰਸਾਰੀ ਦੇ ਰਹਿਣ ਵਾਲੇ ਬਾਦਲ ਸ਼ਰਮਾ ਵਜੋਂ ਹੋਈ ਹੈ। ਘਟਨਾ ਵਿੱਚ ਤਿੰਨ ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਹੈ।

Leave a comment