#PUNJAB

ਹਰਿਆਣਾ ਸਰਪੰਚ ਐਸੋਸੀਏਸ਼ਨ ਨੇ ਪਿੰਡਾਂ ‘ਚ ‘ਅਮਿਤ ਸ਼ਾਹ ਗੋ ਬੈਕ’ ਦੇ ਬੈਨਰ ਲਗਾਏ

ਸਿਰਸਾ, 16 ਜੂਨ (ਪੰਜਾਬ ਮੇਲ)- ਸਰਪੰਚ ਐਸੋਸੀਏਸ਼ਨ ਨੇ ਪਿੰਡਾਂ ਵਿਚ ਕੇਂਦਰੀ ਗ੍ਰਹਿ ਮੰਤਰੀ ‘ਅਮਿਤ ਸ਼ਾਹ ਗੋ ਬੈਕ’ ਦੇ ਬੈਨਰ ਲਾਏ ਹਨ। ਸਰਪੰਚ ਐਸੋਸੀਏਸ਼ਨ ਦੀ ਸੂਬਾਈ ਮੀਤ ਪ੍ਰਧਾਨ ਸਰਪੰਚ ਸਤੋਸ਼ ਬੈਨੀਵਾਲ ਨੇ ਕਿਹਾ ਹੈ ਕਿ ਸਰਪੰਚਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ ਕੀਤੇ ਗਏ ਹਨ ਪਰ ਕੋਈ ਵੀ ਸਰਪੰਚ ਜ਼ਮਾਨਤ ਨਹੀਂ ਕਰਵਾਏਗਾ, ਲੋੜ ਪਈ ਤਾਂ ਸਰਪੰਚ ਸਮੂਹਿਕ ਗ੍ਰਿਫ਼ਤਾਰੀਆਂ ਦੇਣਗੇ। ਸਰਪੰਚ ਈ-ਟੈਂਡਰਿੰਗ ਦੇ ਵਿਰੋਧ ਵਿਚ ਸ਼੍ਰੀ ਸ਼ਾਹ ਦੀ 18 ਜੂਨ ਨੂੰ ਸਿਰਸਾ ਵਿਚ ਹੋਣ ਵਾਲੀ ਰੈਲੀ ਦਾ ਵਿਰੋਧ ਕਰ ਰਹੇ ਹਨ।
ਇਸੇ ਲੜੀ ਵਿਚ ਸਰਪੰਚ ਐਸੋਸੀਏਸ਼ਨ ਨੇ ਅੱਜ ਪਿੰਡਾਂ ਵਿਚ ਅਮਿਤ ਸ਼ਾਹ ਗੋ ਬੈਕ ਦੇ ਬੈਨਰ ਲਾਏ ਹਨ। ਉਧਰ ਆਪਣੀਆਂ ਮੰਗਾਂ ਨੂੰ ਲੈ ਕੇ ਚੌਪਟਾ ‘ਚ ਮਹੀਨੇ ਤੋਂ ਧਰਨਾ ਦੇ ਰਹੇ ਕਿਸਾਨਾਂ ਨੇ ਵੀ ਅਮਿਤ ਸ਼ਾਹ ਦੀ ਰੈਲੀ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਹੈ।

Leave a comment