#CANADA

ਹਰਮਿੰਦਰ ਸਿੰਘ ਰੇਹਲ ਨੂੰ ਸਦਮਾ – ਮਾਤਾ ਬਲਵੀਰ ਕੌਰ ਰੇਹਲ ਸੁਰਗਵਾਸ

ਸਰੀ, 6 ਜੁਲਾਈ (ਹਰਦਮ ਮਾਨ/ਪੰਜਾਬ ਮੇਲ)-ਗਰੇਟਵੇਅ ਫਾਇਨੈਂਸ਼ਲ ਸਰੀ ਦੇ ਸੀਨੀਅਰ ਅਡਵਾਈਜ਼ਰ ਹਰਮਿੰਦਰ ਸਿੰਘ ਰੇਹਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪੂਜਨੀਕ ਮਾਤਾ ਬਲਵੀਰ ਕੌਰ ਰੇਹਲ (ਸੁਪਤਨੀ ਸਵ. ਦਰਸ਼ਨ ਸਿੰਘ ਰੇਹਲ) ਸਦੀਵੀ ਵਿਛੋੜਾ ਦੇ ਗਏ। ਉਹ 97 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 7 ਜੁਲਾਈ 2023 (ਸ਼ੁੱਕਰਵਾਰ) ਨੂੰ ਬਾਅਦ ਦੁਪਹਿਰ ਇਕ ਵਜੇ ਰਿਵਰਸਾਈਡ ਫਿਊਨਰਲ ਹੋਮ (7410 ਹੋਪਕੌਟ ਰੋਡ) ਡੈਲਟਾ ਵਿਖੇ ਹੋਵੇਗਾ ਅਤੇ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਬਰੁੱਕਸਾਈਡ ਸਾਹਿਬ (8365 140 ਸਟਰੀਟ) ਸਰੀ ਵਿਖੇ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਫੋਨ ਨੰਬਰ 604-338-1669 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

Leave a comment