ਸਰੀ, 15 ਮਾਰਚ (ਹਰਦਮ ਮਾਨ/ਪੰਜਾਬ ਮੇਲ)-ਐਤਵਾਰ 19 ਮਾਰਚ ਨੂੰ ਸਰੀ ਵਿਖੇ ਦੋ ਸਾਹਿਤਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚ ਦੋ ਪੁਸਤਕਾਂ ਰਿਲੀਜ਼ ਕੀਤੀਆਂ ਜਾਣਗੀਆਂ। ਪਹਿਲਾ ਪ੍ਰੋਗਰਾਮ ਸਵੇਰੇ 11 ਵਜੇ ਅੰਪਾਇਰ ਬੈਂਕੁਇਟ ਹਾਲ, ਯੌਰਕ ਸੈਂਟਰ ਸਰੀ ਵਿਖੇ ਹੋਵੇਗਾ, ਜਿਸ ਵਿਚ ਪ੍ਰਸਿੱਧ ਲੇਖਿਕਾ ਹਰਕੀਰਤ ਕੌਰ ਚਾਹਲ ਦਾ ਨਾਵਲ ‘ਚੰਨਣ ਰੁੱਖ’ ਰਿਲੀਜ਼ ਕੀਤਾ ਜਾਵੇਗਾ।
ਦੂਜਾ ਸਾਹਿਤਕ ਪ੍ਰੋਗਰਾਮ ਵੈਨਕੂਵਰ ਵਿਚਾਰ ਮੰਚ ਵੱਲੋਂ ਕਰਵਾਇਆ ਜਾ ਰਿਹਾ ਹੈ, ਜੋ ਬਾਅਦ ਦੁਪਿਹਰ 1.30 ਵਜੇ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ, ਸਰੀ ਵਿਖੇ ਹੋਵੇਗਾ। ਇਸ ਸਮਾਗਮ ਵਿਚ ਪ੍ਰਸਿਧ ਸ਼ਾਇਰ ਮੋਹਨ ਗਿੱਲ ਦਾ ਕਾਵਿ ਸੰਗ੍ਰਹਿ ‘ਪਵਣ’ ਲੋਕ ਅਰਪਣ ਕੀਤਾ ਜਾਵੇਗਾ ਅਤੇ ਉਸ ਉਪਰ ਵਿਚਾਰ ਚਰਚਾ ਹੋਵੇਗੀ।
ਹਰਕੀਰਤ ਕੌਰ ਚਾਹਲ ਅਤੇ ਮੋਹਨ ਗਿੱਲ ਵੱਲੋਂ ਇਨ੍ਹਾਂ ਦੋਹਾਂ ਸਾਹਿਤਕ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਲਈ ਸਮੂਹ ਸਾਹਿਤ ਪ੍ਰੇਮੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।